Sambhal News: ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ, ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਛੱਡੇ ਅੱਥਰੂ ਗੈਸ ਦੇ ਗੋਲੇ
Published : Nov 24, 2024, 10:53 am IST
Updated : Nov 24, 2024, 3:03 pm IST
SHARE ARTICLE
 Sambhal News
Sambhal News

Sambhal News: ਸਥਿਤੀ ਅਜੇ ਵੀ ਕਾਬੂ ਤੋਂ ਬਾਹਰ

ਉੱਤਰ ਪ੍ਰਦੇਸ਼: ਐਤਵਾਰ ਸਵੇਰੇ ਸਰਵੇਖਣ ਦੌਰਾਨ ਸੰਭਲ ਜਾਮਾ ਮਸਜਿਦ 'ਤੇ ਪੱਥਰਬਾਜ਼ੀ ਹੋਈ। ਇੱਥੇ ਹਫੜਾ-ਦਫੜੀ ਇੰਨੀ ਵਧ ਗਈ ਕਿ ਪਹਿਲਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਿਰ ਲਾਠੀਚਾਰਜ ਕਰਕੇ ਭੀੜ ਨੂੰ ਖਿੰਡਾਇਆ। ਸਥਿਤੀ ਅਜੇ ਵੀ ਕਾਬੂ ਤੋਂ ਬਾਹਰ ਹੈ। ਨੇੜਲੇ ਥਾਣਿਆਂ ਤੋਂ ਫੋਰਸ ਬੁਲਾ ਲਈ ਗਈ ਹੈ। ਡੀਐਮ ਅਤੇ ਐਸਪੀ ਮੌਕੇ 'ਤੇ ਹਨ।

ਦਰਅਸਲ, ਸਵੇਰੇ 6 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਸਵੇਰੇ ਟੀਮ ਨੂੰ ਦੇਖ ਕੇ ਆਸਪਾਸ ਦੇ ਮੁਸਲਿਮ ਭਾਈਚਾਰੇ ਦੇ ਲੋਕ ਗੁੱਸੇ 'ਚ ਆ ਗਏ। ਉਨ੍ਹਾਂ ਸਵਾਲ ਕੀਤਾ ਕਿ ਛੁੱਟੀ ਵਾਲੇ ਦਿਨ ਏਨੀ ਸਵੇਰੇ ਸਰਵੇਖਣ ਕਿਉਂ ਕੀਤਾ ਜਾ ਰਿਹਾ ਹੈ।

ਥੋੜ੍ਹੇ ਸਮੇਂ ਵਿਚ ਹੀ ਇਕ ਹਜ਼ਾਰ ਤੋਂ ਵੱਧ ਲੋਕ ਜਾਮਾ ਮਸਜਿਦ ਦੇ ਬਾਹਰ ਪਹੁੰਚ ਗਏ। ਭੀੜ ਮਸਜਿਦ ਦੇ ਅੰਦਰ ਜਾਣ ਲਈ ਅੜੀ ਹੋਈ ਸੀ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਪਥਰਾਅ ਕੀਤਾ। ਇਸ ਤੋਂ ਬਾਅਦ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਅਚਾਨਕ ਪਥਰਾਅ ਕਰਕੇ ਪੁਲਿਸ ਨੂੰ ਭੱਜਣਾ ਪਿਆ। ਫਿਰ ਹੋਰ ਫੋਰਸ ਬੁਲਾਈ ਗਈ ਅਤੇ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਖਦੇੜਿਆ। ਇਸ ਦੌਰਾਨ ਭੀੜ ਤੋਂ ਕੁਝ ਲੋਕਾਂ ਨੇ ਪਥਰਾਅ ਵੀ ਕੀਤਾ। ਅਖੀਰ ਪੁਲਿਸ ਨੂੰ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement