ਦਿੱਲੀ 'ਚ ਕੋਰੋਨਾ ਦੀ ਗਿਣਤੀ ਫਿਰ ਵਧੀ, ਹਰ ਘੰਟੇ 5 ਲੋਕਾਂ ਦੀ ਮੌਤ
Published : Nov 24, 2020, 2:50 pm IST
Updated : Nov 24, 2020, 2:50 pm IST
SHARE ARTICLE
corona
corona

ਪਿਛਲੇ 24 ਘੰਟਿਆਂ ਵਿੱਚ 121 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਕੌਮੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਹਨ।  ਹਾਲਾਤ ਇੰਨੇ ਬੇਕਾਬੂ ਹੋ ਗਏ ਹਨ ਕਿ ਇੱਥੇ ਹਰ ਘੰਟੇ ਪੰਜ ਲੋਕਾਂ ਦਾ ਕੋਰੋਨਾ ਕਾਰਨ ਮੌਤ ਹੋ ਰਹੀ ਹੈ। ਹੁਣ ਤੱਕ ਰਿਪੋਰਟ ਮੁਤਾਬਿਕ 121 ਲੋਕਾਂ ਦੀ ਮੌਤ ਹੋਈ। ਇਸ ਅੰਕੜੇ ਮੁਤਾਬਕ ਹਰ ਪੰਜ ਮਿੰਟ ਮਗਰੋਂ ਇੱਕ ਵਿਅਕਤੀ ਨੇ ਕੋਰੋਨਾ ਕਾਰਨ ਜਾਨ ਗੁਆਈ ਹੈ। ਚਿੰਤਾ ਵਿੱਚ ਆਏ ਮੁੱਖ ਮੰਤਰੀ ਨੇ ਮਾਸਕ ਪਾਉਣ ਤੇ ਜੁਰਮਾਨਾ ਵੀ 500 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ।

Coronavirus

ਪਿਛਲੇ 24 ਘੰਟੇ ਵਿੱਚ 121 ਮੌਤਾਂ
ਬੀਤੇ 24 ਘੰਟਿਆ ਵਿੱਚ 121 ਲੋਕਾਂ ਦੀ ਮੌਤ ਹੋ ਗਈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਲਗਾਤਾਰ ਚੌਥੇ ਦਿਨ ਵੀ 100 ਤੋਂ ਵੱਧ ਮੌਤਾਂ ਦਿੱਲੀ 'ਚ ਕੋਰੋਨਾ ਨਾਲ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 121 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 8512 ਤੱਕ ਪਹੁੰਚ ਗਈ ਹੈ।

corona

ਗੌਰਤਲਬ ਹੈ ਕਿ ਕੁਝ ਸਮੇਂ ਪਹਿਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵਾਂ ਹੁਕਮ ਸੁਣਾਇਆ ਹੈ। ਉਨ੍ਹਾਂ ਨੇ ਇਸ ਹਫਤੇ ਨਵੇਂ ਆਈਸੀਯੂ ਬੈੱਡਾਂ ਲਈ ਜੋੜੀਆਂ ਜਾਣ ਵਾਲੀਆਂ 1200 ਬਾਈਪੈਪ ਮਸ਼ੀਨਾਂ ਤੁਰੰਤ ਖਰੀਦਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਨਵੇਂ ਆਈਸੀਯੂ ਬੈੱਡਾਂ ਨੂੰ ਤੁਰੰਤ ਚਲਾਇਆ ਜਾ ਸਕੇਗਾ।

corona

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement