ਲਾਰੈਂਸ ਬਿਸ਼ਨੋਈ ਗੈਂਗ ਦਾ ਇਕ ਹੋਰ ਸ਼ੂਟਰ ਗ੍ਰਿਫ਼ਤਾਰ,ਹਰਿਆਣਾ ਪੁਲਿਸ ਦੀ STF ਨੇ ਹਥਿਆਰਾਂ ਸਮੇਤ ਕੀਤਾ ਕਾਬੂ
Published : Jul 24, 2022, 1:32 pm IST
Updated : Jul 24, 2022, 1:32 pm IST
SHARE ARTICLE
photo
photo

ਪੀ.ਕੇ. ਕੋਲੋਂ 2 ਪਿਸਤੌਲ ਤੇ AK-47 ਦਾ ਕਾਰਤੂਸ ਬਰਾਮਦ

 

ਰੋਹਤਕ:  STF ਸੋਨੀਪਤ ਨੇ ਬਦਨਾਮ ਲਾਰੇਂਸ ਬਿਸ਼ਨੋਈ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਸੋਨੀਪਤ ਦੇ ਸੈਕਟਰ-15 ਦੇ ਬਾਹਰੋਂ ਗ੍ਰਿਫਤਾਰ ਕੀਤਾ ਹੈ। ਐਸਟੀਐਫ ਨੇ ਉਸ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਉਸ ਕੋਲੋਂ ਇੱਕ ਏਕੇ-47 ਕਾਰਤੂਸ ਵੀ ਮਿਲਿਆ ਹੈ। ਉਹ ਕਿਸੇ ਅਪਰਾਧ ਨੂੰ ਅੰਜਾਮ ਦੇਣ ਆਇਆ ਸੀ ਅਤੇ ਆਪਣੇ ਗੈਂਗ ਦੇ ਹੋਰ ਸਾਥੀਆਂ ਦੀ ਉਡੀਕ ਕਰ ਰਿਹਾ ਸੀ। ਸ਼ਾਰਪ ਸ਼ੂਟਰ ਪ੍ਰਵੀਨ ਉਰਫ਼ ਪੀਕੇ ਝੱਜਰ ਦਾ ਰਹਿਣ ਵਾਲਾ ਹੈ। ਨੀਰਜ ਬਵਾਨਾ ਗੈਂਗ ਦੇ ਬਦਮਾਸ਼ 'ਤੇ ਹਸਪਤਾਲ 'ਚ ਦਾਖਲ ਹੋ ਕੇ ਹਮਲਾ ਕਰਨ 'ਤੇ ਉਸ 'ਤੇ ਪੰਜ ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨਿਆਂ ਗਿਆ ਸੀ।

PHOTOPHOTO

 

STF ਸੋਨੀਪਤ ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ। ਇਸ ਕਾਰਨ ਐਸਟੀਐਫ ਨੇ ਆਪਣੀ ਨਿਗਰਾਨੀ ਵਧਾ ਦਿੱਤੀ ਸੀ। ਬੀਤੀ ਰਾਤ ਐਸਟੀਐਫ ਨੂੰ ਸੂਚਨਾ ਮਿਲੀ ਕਿ ਸੈਕਟਰ-15 ਦੇ ਬਾਹਰਵਾਰ ਕੋਲ ਇੱਕ ਕਾਰ ਸ਼ੱਕੀ ਹਾਲਤ ਵਿੱਚ ਖੜੀ ਹੈ। ਸੂਚਨਾ ਦੇ ਆਧਾਰ 'ਤੇ ਐਸਟੀਐਫ ਨੇ ਉਕਤ ਕਾਰ ਨੂੰ ਘੇਰ ਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਐਸਟੀਐਫ ਨੂੰ ਉਸ ਕੋਲੋਂ ਦੋ ਵਿਦੇਸ਼ੀ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਮਿਲੇ ਹਨ। ਐਸਟੀਐਫ ਨੂੰ ਉਸ ਕੋਲੋਂ ਏ.ਕੇ.-47 ਦਾ ਇੱਕ ਰਾਉਂਡ ਮਿਲਿਆ ਹੈ, ਪਰ ਏ.ਕੇ.-47 ਨਹੀਂ ਮਿਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਦੀ ਪਛਾਣ ਝੱਜਰ ਜ਼ਿਲੇ ਦੇ ਪਿੰਡ ਕੁਲਸੀ ਦੇ ਰਹਿਣ ਵਾਲੇ ਬਦਨਾਮ ਪ੍ਰਵੀਨ ਕੁਮਾਰ ਉਰਫ ਪੀ.ਕੇ.ਵਜੋਂ  ਹੋਈ ਹੈ।

ਪ੍ਰਵੀਨ ਕੁਮਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਸ਼ਾਰਪ-ਸ਼ੂਟਰ ਹੈ। ਲਾਰੈਂਸ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕੰਮ ਕਰਦਾ ਰਿਹਾ ਸੀ। ਬਹਾਦਰਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਹੋ ਕੇ ਉਸ ਨੇ ਆਪਣੇ ਸਾਥੀਆਂ ਸਾਗਰ ਰਾਣਾ ਅਤੇ ਬੰਟੀ ਦੇਸ਼ਪੁਰ ਉਰਫ਼ ਪ੍ਰਧਾਨ ਨਾਲ ਮਿਲ ਕੇ ਪੁਲਿਸ ਰਿਮਾਂਡ ’ਤੇ ਆਏ ਨੀਰਜ ਬਵਾਨਾ ਗਰੋਹ ਦੇ ਨਵੀਨ ਉਰਫ਼ ਬਾਲੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ਵਿੱਚ ਬਹਾਦਰਗੜ੍ਹ ਪੁਲਿਸ ਵੱਲੋਂ ਪੀਕੇ ’ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement