America News: ਅਮਰੀਕਾ ਵਿਚ ਗੋਲੀਬਾਰੀ ਦੌਰਾਨ ਹੋਈ ਭਾਰਤੀ ਵਿਦਿਆਰਥੀ ਦੀ ਮੌਤ 
Published : Jun 24, 2024, 12:11 pm IST
Updated : Jun 24, 2024, 12:11 pm IST
SHARE ARTICLE
Indian student died during firing in America
Indian student died during firing in America

23 ਜੂਨ ਨੂੰ ਇਕ ਹਮਲਾਵਰ ਨੇ ਬਾਜ਼ਾਰ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ

America News: ਵਾਸ਼ਿੰਗਟਨ -  23 ਜੂਨ ਦੇ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ਵਿਚ ਹੋਈ ਗੋਲੀਬਾਰੀ ਦੌਰਾਨ ਆਂਧਰਾ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਨਾਂ ਗੋਪੀ ਕ੍ਰਿਸ਼ਨ ਸੀ। ਗੋਪੀ ਕ੍ਰਿਸ਼ਨ ਨੇ ਅਮਰੀਕਾ ਵਿਚ ਆਪਣੀ ਐੱਮ.ਐੱਸ. ਦੀ ਪੜਾਈ ਪੂਰੀ ਕੀਤੀ ਸੀ ਤੇ ਉਹ ਦੱਖਣੀ ਅਰਕਾਨਸਾਸ 'ਚ ਰਹਿੰਦਾ ਸੀ ਜਿਥੇ ਉਹ ਫੋਰਡੀਜ਼, ਮੈਚ ਬੁਚਰ ਨਾਂ ਦੇ ਸਟੋਰ ਵਿਚ ਪਾਰਟ-ਟਾਈਮ ਕੰਮ ਕਰਦਾ ਸੀ। 

ਜਿੱਥੇ 23 ਜੂਨ ਨੂੰ ਇਕ ਹਮਲਾਵਰ ਨੇ ਬਾਜ਼ਾਰ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਘਟਨਾ ਵਿਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਵਿਚੋਂ ਹੀ ਇੱਕ ਗੋਪੀ ਕ੍ਰਿਸ਼ਨ ਵੀ ਸੀ। ਹਮਲਾਵਰ ਦੀ ਗੋਲੀਬਾਰੀ 'ਚ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਚੱਲਦੇ ਇਲਾਜ ਦੌਰਾਨ ਹੀ ਗੋਪੀ ਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement