ਦਫ਼ਤਰ ਦੇ ਚੱਕਰਾਂ ਤੋਂ ਦੁਖੀ ਨੌਜਵਾਨ ਨੇ ਸਰਕਾਰੀ ਕਰਮਚਾਰੀਆਂ ਨੂੰ ਸਿਖਾਇਆ ਸਬਕ!
Published : Jun 24, 2020, 8:28 am IST
Updated : Jun 24, 2020, 8:28 am IST
SHARE ARTICLE
File Photo
File Photo

ਫਤਿਹਬਾਦ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਗਰ ਪਰੀਸ਼ਦ ਕਰਮਚਾਰੀਆਂ ਨੇ ਇਕ ਨੌਜਵਾਨ ਨੂੰ ਹਾਊਸ ਟੈਕਸ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਲਗਵਾਏ,

ਚੰਡੀਗੜ੍ਹ:ਹਰਿਆਣਾ ਦੇ ਫਤਿਹਬਾਦ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਗਰ ਪਰੀਸ਼ਦ ਕਰਮਚਾਰੀਆਂ ਨੇ ਇਕ ਨੌਜਵਾਨ ਨੂੰ ਹਾਊਸ ਟੈਕਸ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਲਗਵਾਏ, ਜਿਸ ਤੋਂ ਬਾਅਦ ਨੌਜਵਾਨ ਨੇ ਉਹਨਾਂ ਨੂੰ ਅਨੋਖੇ ਤਰੀਕੇ ਨਾਲ ਸਬਕ ਸਿਖਾਉਣ ਦਾ ਮਨ ਬਣਾਇਆ। ਨੌਜਵਾਨ ਅਪਣੇ ਹਾਊਸ ਟੈਕਸ ਦੀ ਬਕਾਇਆ ਰਕਮ ਨੂੰ ਕਿਸ਼ਤਾਂ ਵਿਚ ਲੈ ਕੇ ਪਹੁੰਚਿਆ।

File PhotoFile Photo

ਉਸ ਨੇ ਹਾਊਸ ਟੈਕਸ ਭਰਨ ਲਈ 9200 ਰੁਪਏ ਦੇ ਸਿੱਕੇ ਜਮ੍ਹਾਂ ਕੀਤੇ, ਜਿਨ੍ਹਾਂ ਨੂੰ ਗਿਣਦੇ-ਗਿਣਦੇ ਨਗਰ ਪਰੀਸ਼ਦ ਦੇ ਸਟਾਫ ਦੇ ਪਸੀਨੇ ਛੁੱਟ ਗਏ। ਦਰਅਸਲ ਫਤਿਹਬਾਦ ਦੇ ਨਗਰ ਪਰੀਸ਼ਦ ਹਾਊਸ ਟੈਕਸ ਬਰਾਂਚ ਵਿਚ ਇਕ ਨੌਜਵਾਨ ਅਪਣਾ 2 ਸਾਲ ਦਾ ਹਾਊਸ ਟੈਕਸ ਭਰਨ ਲਈ 9200 ਰੁਪਏ ਦੇ ਸਿੱਕੇ ਲੈ ਕੇ ਪਹੁੰਚਿਆ ਸੀ। ਸਿੱਕਿਆਂ ਨੂੰ ਗਿਣਦੇ ਹੋਏ ਨਗਰ ਪਰੀਸ਼ਦ ਦੀ ਹਾਊਸ ਟੈਕਸ ਬ੍ਰਾਂਚ ਦਾ ਸਟਾਫ ਥੱਕ ਗਿਆ।

File PhotoFile Photo

ਨੌਜਵਾਨ ਅਪਣੇ ਹਾਊਸ ਟੈਕਸ ਦੀ ਕਲੀਨ ਚਿੱਟ ਲਈ ਲਗਾਤਾਰ 10 ਮਹੀਨਿਆਂ ਤੋਂ ਨਗਰ ਪਰੀਸ਼ਦ ਦੇ ਚੱਕਰ ਲਗਾ ਰਿਹਾ ਸੀ ਪਰ ਨਗਰ ਪਰੀਸ਼ਦ ਦੇ ਕਰਮਚਾਰੀਆਂ ਨੇ ਉਸ ਨੂੰ ਬਕਾਇਆ ਹਾਊਸ ਟੈਕਸ ਦੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਬਕਾਇਆ ਪਏ ਹਾਊਸ ਟੈਕਸ ਭਰਨ ਲਈ 9200 ਰੁਪਏ ਦੀ ਭਾਨ ਲੈ ਕੇ ਪਹੁੰਚ ਗਿਆ।

File PhotoFile Photo

ਮਜਬੂਰੀ ਵਿਚ ਨਗਰ ਪਰੀਸ਼ਦ ਦੇ ਕਰਮਚਾਰੀਆਂ ਨੂੰ ਇਹ ਸਿੱਕੇ ਰੱਖਣੇ ਪਏ ਅਤੇ ਇਸ ਨੂੰ ਗਿਣਦੇ-ਗਿਣਦੇ ਪੂਰਾ ਸਟਾਫ ਥੱਕ ਗਿਆ। ਸਿੱਕੇ ਲੈ ਕੇ ਪਹੁੰਚੇ ਸੁਨੀਲ ਕੁਮਾਰ ਨੇ ਇਲ਼ਜ਼ਾਮ ਲਗਾਇਆ ਕਿ 10 ਮਹੀਨੇ ਤੋਂ ਹਾਊਸ ਟੈਕਸ ਦੀ ਕਲੀਨ ਚਿੱਟ ਲੈਣ ਲਈ ਕਰਮਚਾਰੀ ਉਸ ਕੋਲੋਂ ਕਈ ਚੱਕਰ ਲਗਵਾ ਚੁੱਕੇ ਸਨ। ਇਸ ਦੇ ਚਲਦਿਆਂ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਉਹਨਾਂ ਕਿਹਾ ਕਿ ਇੰਡੀਅਨ ਕਰੰਸੀ ਨੂੰ ਲੈਣ ਤੋਂ ਕੋਈ ਨਹੀਂ ਮਨਾ ਕਰ ਸਕਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement