ਐਨ.ਡੀ.ਏ. ਸਰਕਾਰ ਨੇ ਵਾਦੀ 'ਚ ਮੁੜ ਅਤਿਵਾਦ ਅਤੇ ਹਿੰਸਾ ਨੂੰ ਵਧਣ ਦਾ ਮੌਕਾ ਦਿਤਾ : ਉਮਰ ਅਬਦੁੱਲਾ
Published : Jun 24, 2018, 12:17 am IST
Updated : Jun 24, 2018, 12:17 am IST
SHARE ARTICLE
Omar Abdullah
Omar Abdullah

ਨੈਸ਼ਨਲ ਕਾਨਫ਼ਰੰਸ ਦੇ ਮੀਤ-ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਐਨ.ਡੀ.ਏ. ਸਰਕਾਰ ਦਾ ਇਹ ਦਾਅਵਾ ਕਿ ਉਸ ਕੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜਿਆਦਾ ...

ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਮੀਤ-ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਐਨ.ਡੀ.ਏ. ਸਰਕਾਰ ਦਾ ਇਹ ਦਾਅਵਾ ਕਿ ਉਸ ਕੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜਿਆਦਾ ਅਤਿਵਾਦੀ ਮਾਰੇ ਗਏ ਹਨ, ਅਸਲ 'ਚ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਵਾਦੀ 'ਚ ਅਤਿਵਾਦ ਅਤੇ ਹਿੰਸਾ ਨੂੰ ਮੁੜ ਵਧਣ ਦਾ ਮੌਕਾ ਦਿਤਾ। ਉਮਰ ਨੇ ਟਵੀਟ ਕੀਤਾ, ''ਅਸਲ 'ਚ ਮੰਤਰੀ ਸਾਹਿਬ ਇਹ ਕਹਾਣੀ ਦਸਦੀ ਹੈ ਕਿ ਤੁਹਾਡੀ ਸਰਕਾਰ ਨੇ ਅਤਿਵਾਦ ਅਤੇ ਹਿੰਸਾ ਨੂੰ ਜੰਮੂ-ਕਸ਼ਮੀਰ 'ਚ ਮੁੜ ਸਿਰ ਚੁੱਕਣ ਦਾ ਮੌਕਾ ਦਿਤਾ ਅਤੇ ਸੁਰੱਖਿਆ ਬਲਾਂ ਨੂੰ ਹੋਰ ਜ਼ਿਆਦਾ ਅਤਿਵਾਦੀਆਂ ਨੂੰ ਮਾਰਨ ਲਈ ਮਜਬੂਰ ਕੀਤਾ।''

ਉਮਰ ਅਬਦੁੱਲਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਉਸ ਟਵੀਟ ਅਤੇ ਬਿਆਨ ਦਾ ਜਵਾਬ ਦੇ ਰਹੇ ਸਨ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਐਨ.ਡੀ.ਏ. ਸਰਕਾਰ ਦੇ ਰਾਜ 'ਚ ਯੂ.ਪੀ.ਏ. ਸਰਕਾਰ ਮੁਕਾਬਲੇ ਜ਼ਿਆਦਾ ਅਤਿਵਾਦੀ ਮਾਰੇ ਗਏ। ਪ੍ਰਸਾਦ ਨੇ ਕਿਹਾ ਸੀ ਕਿ ਸੁਰੱਖਿਆ ਬਲਾਂ ਨੇ 2012 ਅਤੇ 2013 'ਚ ਲੜੀਵਾਰ 72 ਅਤੇ 67 ਅਤਿਵਾਦੀ ਮਾਰੇ ਗਏ ਜਦਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏੇ. ਸਰਕਾਰ ਜਦੋਂ ਕੇਂਦਰ 'ਚ ਆਈ ਤਾਂ ਉਸ ਨੇ 2014 'ਚ 110 ਅਤਿਵਾਦੀ ਮਾਰੇ।

ਉਨ੍ਹਾਂ ਕਿਹਾ ਕਿ 2015 'ਚ 108 ਅਤਿਵਾਦੀ, 2016 'ਚ 150 ਅਤਿਵਾਦੀ ਅਤੇ ਇਸ ਸਾਲ ਮਈ ਤਕ 75 ਅਤਿਵਾਦੀ ਮਾਰੇ ਗਏ ਹਨ।ਇਸ 'ਤੇ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਕੋਈ ਪ੍ਰਾਪਤੀ ਦੀ ਗੱਲ ਨਹੀਂ ਬਲਕਿ ਸ਼ਰਮਿੰਦਾ ਮਹਿਸੂਸ ਕਰਨ ਦੀ ਗੱਲ ਹੈ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement