ਪੁਣੇ ’ਚ ਲੋਕ ਅਪਣੇ ਵਿਦੇਸ਼ੀ ਨਸਲ ਦੇ ਕੁੱਤਿਆਂ ਨੂੰ ਵੀ ਸੜਕਾਂ ’ਤੇ ਛੱਡਣ ਲੱਗੇ
Published : May 24, 2020, 6:40 am IST
Updated : May 24, 2020, 6:40 am IST
SHARE ARTICLE
File Photo
File Photo

ਲੋਕਾਂ ’ਚ ਫੈਲੀ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ

ਪੁਣੇ, 23 ਮਈ: ਪਾਲਤੂ ਜਾਨਵਰਾਂ ’ਚ ਕੋਰੋਨਾ ਵਾਇਰਸ ਫੈਲਣ ਦੇ ਡਰ ਤੋਂ ਲੋਕ ਉਨ੍ਹਾਂ ਨੂੰ ਸੜਕਾਂ ’ਤੇ ਛੱਡ ਰਹੇ ਹਨ। ਅਜਿਹੀ ਹਾਲਤ ’ਚ ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਪਾਲਤੂ ਜਾਨਵਰਾਂ ਨੂੰ, ਖ਼ਾਸ ਕਰ ਕੇ ਵਿਦੇਸ਼ ਨਸਲ ਦੇ ਕੁੱਤਿਆਂ ਨੂੰ ਬਚਾਉਣ ਲਈ ਕੁੱਝ ਲੋਕ ਅੱਗੇ ਆਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਸੜਕਾਂ ’ਤੇ ਛੱਡ ਦਿਤਾ ਸੀ। ਐਨੀਮਲ ਅਡਾਪਸ਼ਨ ਐਂਡ ਰੈਸਕਿਊ ਟੀਮ (ਏ.ਏ.ਆਰ.ਟੀ.) ਦੇ 50 ਸਵੈਮਸੇਵੀ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਪੁਣੇ ਦੀਆਂ ਸੜਕਾਂ ’ਤੇ ਗਸ਼ਤ ਕਰ ਕੇ ਛੱਡੇ ਗਏ ਪਾਲਤੂ ਜਾਨਵਰਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਖਾਣਾ ਦੇਣ ਦਾ ਕੰਮ ਕਰ ਰਹੇ ਹਨ।

File photoFile photo

ਐਨ.ਜੀ.ਓ. ਦੇ ਇਕ ਸਵੈਮਸੇਵੀ ਨੇ ਕਿਹਾ, ‘‘ਤਾਲਾਬੰਦੀ ਦੇ ਬਾਅਦ ਤੋਂ ਅਸੀਂ ਕੁੱਤਿਆਂ ਦੇ ਮਾਲਕਾਂ ਨੂੰ ਅਪਣੇ ਜਾਨਵਰਾਂ ਨੂੰ ਛੱਡ ਦੇਣ ਦੇ ਮਾਮਲਿਆਂ ਚ ਵਾਧਾ ਵੇਖਿਆ ਹੈ, ਖ਼ਾਸ ਕਰ ਕੇ ਵਿਦੇਸ਼ੀ ਨਸਲ ਜਿਵੇਂ ਡਾਬਰਮੈਨ, ਲੇਬਰੇਡੋਰ ਅਤੇ ਜਰਮਨ ਸ਼ੇਫ਼ਰਡ ਕੁੱਤੇ।’’ ਉਨ੍ਹਾਂ ਕਿਹਾ ਕਿ ਸੰਗਠਨ ਨੇ ਹੁਣ ਤਕ 40 ਅਜਿਹੇ ਕੁੱਤਿਆਂ ਨੂੰ ਸ਼ਹਿਰ ਦੇ ਵੱਖੋ-ਵੱਖ ਹਿੱਸਿਆਂ ਤੋਂ ਕਢਿਆ ਹੈ ਅਤੇ ਉਨ੍ਹਾਂ ਨੂੰ  ਪੁਣੇ ਬਾਹਰ ਆਸਰਾ ਘਰਾਂ ’ਚ ਭੇਜਿਆ ਹੈ।     (ਪੀਟੀਆਈ) 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement