ਸੰਸਦੀ ਕਮੇਟੀ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਆਹਮੋਂ-ਸਾਹਮਣੇ
Published : Mar 24, 2021, 10:04 am IST
Updated : Mar 24, 2021, 10:04 am IST
SHARE ARTICLE
 Harsimrat Kaur Badal
Harsimrat Kaur Badal

ਭਗਵੰਤ ਮਾਨ ਨੇ ਆਡੀਉ ਕਲਿੱਪ ’ਤੇ ਮੀਟਿੰਗ ਕਾਰਵਾਈ ਜਾਰੀ ਕਰ ਕੇ ਅਪਣੇ ਵਿਰੁਧ ਹੀ ਕੀਤਾ ਗੋਲ : ਹਰਸਿਮਰਤ

ਚੰਡੀਗੜ੍ਹ(ਭੁੱਲਰ): ਸਾਬਕਾ ਕੇਂਦਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਪ੍ਰੈੱਸ ਕਾਨਫ਼ਰੰਸ ਉਤੇ ਇਸ ਵਿਚ ਸਟੈਂਡਿੰਗ ਕਮੇਟੀ ਦੀ ਕਾਰਵਾਈ ਦੀਆਂ ਆਡੀਉ ਕਲਿੱਪ ਉਤੇ ਕਾਰਵਾਈ ਦੇ ਵੇਰਵੇ ਰਿਲੀਜ਼ ਕਰਨ ਨੂੰ ਅਪਣਾ ਗੋਲ ਆਪ ਹੀ ਕਰਨਾ ਤੇ ਸਪਸ਼ਟ ਤੌਰ ’ਤੇ ਇਹ ਮੰਨਣਾ ਕਰਾਰ ਦਿਤਾ ਹੈ ਕਿ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੇ  ਮੀਟਿੰਗ ਵਿਚ ਜਾਂ ਸੰਸਦ ਵਿਚ ਵਿਵਾਦਗ੍ਰਸਤ ਕਿਸਾਨ ਵਿਰੋਧੀ ਬਿਲਾਂ ਦਾ ਵਿਰੋਧ ਨਹੀਂ ਕੀਤਾ।  

Harsimrat kaur badalHarsimrat kaur badal

ਇਥੇ ਅੱਜ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਬੀਬੀ ਬਾਦਲ ਨੇ ਕਿਹਾ ਕਿ ਦੋਗਲਾ ਬੋਲਣ ਦੇ ਮਾਹਿਰ ਅਪਣੀ ਕਾਰਵਾਈ ਵਿਚ ਆਪ ਹੀ ਫੜੇ ਗਏ ਹਨ ਤੇ ਉਨ੍ਹਾਂ ਨੇ ਖ਼ੁਦ ਹੀ ਇੰਨੇ ਪੁਖ਼ਤਾ ਸਬੂਤ ਦੇ ਦਿਤੇ ਹਨ ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਕਿਵੇਂ ਭਗਵੰਤ ਮਾਨ ਅਤੇ ‘ਆਪ’ ਨੇ ਤਿੰਨ ਕਾਨੂੰਨਾਂ ਦੇ ਮਾਮਲੇ ਵਿਚ ਭਾਜਪਾ ਅੱਗੇ ਸਰੰਡਰ ਕੀਤਾ ਜਦਕਿ ਜਨਤਕ ਤੌਰ ’ਤੇ ਉਹ ਇਨ੍ਹਾਂ ਦਾ ਵਿਰੋਧ ਕਰਦੇ ਰਹੇ। ਉਨ੍ਹਾਂ ਕਿਹਾ ਕਿ ਇਸ ਸਾਰੇ ਸਮੇਂ ਦੌਰਾਨ ਉਹ ਖ਼ੁਦ ਦੋਵੇਂ ਪਾਸੇ ਦਾ ਪੱਖ ਪੂਰਦੇ ਰਹੇ। ਉਨ੍ਹਾਂ ਕਿਹਾ ਕਿ ਉਹ ਅਪਣੀ ਚਲਾਕੀ ਦੀਆਂ ਸਾਰੀਆਂ ਹੱਦਾਂ ਆਪ ਹੀ ਟੱਪ ਗਏ ਤੇ ਖ਼ੁਦ ਹੀ ਅਣਜਾਣਪੁਣੇ ਵਿਚ ਅਪਣਾ ਕੇਸ ਆਪ ਹੀ ਹਾਰ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਹੀ ਪਤਾ ਚਲਦਾ ਹੈ ਕਿ ਕੁਦਰਤ ਕਿਵੇਂ ਉਨ੍ਹਾਂ ਵਿਰੁਧ ਕੰਮ ਕਰਦੀ ਹੈ ਜੋ ਹਰ ਵੇਲੇ ਇਹ ਸੋਚਦੇ ਰਹਿੰਦੇ ਹਨ ਕਿ ਉਹ ਲੋਕਾਂ ਨੁੰ ਮੂਰਖ ਕਿਵੇਂ ਬਣਾ ਸਕਦੇ ਹਨ। 
 

ਉਨ੍ਹਾਂ ਕਿਹਾ ਕਿ ਸਾਰੇ ਆਡੀਉ ਤੇ ਮੀਟਿੰਗ ਦੇ ਕਾਰਵਾਈ ਦੇ ਜਾਰੀ ਕੀਤੇ ਗਏ ਵੇਰਵੇ ਵਿਚ ਮਾਨ ਨੇ ਇਨ੍ਹਾਂ ਐਕਟਾਂ ਦੇ ਵਿਰੁਧ ਰੋਸ ਵਜੋਂ, ਇਨ੍ਹਾਂ ਦਾ ਵਿਰੋਧ ਕਰਦਿਆਂ ਜਾਂ ਇਨ੍ਹਾਂ ਨੂੰ ਰੱਦ ਕਰਦਿਆਂ ਇਨ੍ਹਾਂ ਵਲੋਂ ਕਿਸਾਨਾਂ ਦੇ ਕੀਤੇ ਜਾਣ ਵਾਲੇ ਨੁਕਸਾਨ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਅਤੇ ਨਾ ਹੀ ਉਸ ਨੂੰ ਉਸ ਦੀ ਅਪਣੀ ਜਾਂ ਉਸ ਦੀ ਪਾਰਟੀ ਦੇ ਵਿਰੋਧ ਦੀ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement