ਦਿੱਲੀ ਬਾਰਡਰ ‘ਤੇ ਪੰਜਾਬੀਆਂ ਨੇ ਲਾਇਆ ਪੀਜ਼ੇ ਦਾ ਲੰਗਰ
Published : Jan 24, 2021, 3:26 pm IST
Updated : Jan 24, 2021, 3:26 pm IST
SHARE ARTICLE
farmer protest
farmer protest

ਕਿਹਾ ਜਦੋਂ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਸਕਦਾ ਹੈ ਤਾਂ ਉਹ ਪੀਜ਼ਾ ਕਿਉਂ ਨਹੀਂ ਖਾ ਸਕਦਾ ।

ਨਵੀਂ ਦਿੱਲੀ, (  ਮਨੀਸ਼ਾ ) : ਜਦੋਂ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਸਕਦਾ ਹੈ ਤਾਂ ਉਹ ਪੀਜ਼ਾ ਕਿਉਂ ਨਹੀਂ ਖਾ ਸਕਦਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਜੰਟ ਸਿੰਘ ਬਰਾੜ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਅਸੀਂ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਿਤ ਹਾਂ , ਸਾਡੀ ਸੰਸਥਾ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ । ਸਾਡੀ ਸੰਸਥਾ ਲੋੜਵੰਦ ਨੂੰ ਸਰਕਾਰੀ ਹਸਪਤਾਲਾਂ ਅਤੇ ਹੋਰ ਥਾਵਾਂ ‘ਤੇ ਲੰਗਰ ਮੁਹੱਈਆ ਕਰਵਾਉਂਦੀ ਹੈ । 

photophotoਗੁਰਜੰਟ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਪਰ ਜਦੋਂ ਆਪ ਪੀਜ਼ਾ ਖਾਂਦਾ ਹੈ ਤਾਂ ਸਰਕਾਰਾਂ  ਦੀਆਂ ਨਜ਼ਰਾਂ ਵਿੱਚ ਚੁਭਣ ਲੱਗ ਜਾਂਦਾ ਹੈ । ਕਿਸਾਨ ਦੇਸ਼ ਦਾ ਅੰਨਦਾਤਾ ਹੈ ਜੋ ਆਪ ਭੁੱਖਾ ਰਹਿ ਕੇ ਦੇਸ਼ ਦੇ ਢਿੱਡ ਭਰ ਰਿਹਾ ਹੈ । ਉਨ੍ਹਾਂ ਕਿਹਾ ਕਿ ਗੁਰੂ ਦਾ ਲੰਗਰ ਸਭਨਾਂ ਲਈ ਬਰਾਬਰ ਹੈ , ਸਾਡੇ ਗੁਰੂ ਨਾਨਕ ਨੇ ਵੀਹ ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਜੋ ਅਜੇ ਤਕ ਚੱਲ ਰਿਹਾ ਹੈ ।    

photophotoਬਰਾੜ ਨੇ ਕਿਹਾ ਕਿ ਜਦੋਂ ਅਸੀਂ ਕੋਰੋਨਾ ਕਾਲ ਵਿਚ ਲੋਕਾਂ ਲਈ ਲੰਗਰ ਤਿਆਰ ਕਰ ਕੇ ਵੰਡਿਆ ਉਦੋਂ ਤਾਂ ਸਰਕਾਰ ਨੂੰ ਸਿੱਖ ਚੰਗੇ ਲੱਗਦੇ ਸਨ ਪਰ ਜਦੋਂ ਅਸੀਂ ਹੁਣ ਕਿਸਾਨਾਂ ਦੇ ਸੰਘਰਸ਼ ਵਿਚ ਆ ਕੇ ਲੰਗਰ ਦੀ ਸੇਵਾ ਕਰ ਰਹੇ ਹਾਂ ਤਾਂ ਸਰਕਾਰ ਨੂੰ ਅਤਿਵਾਦੀ ਲੱਗ ਰਹੇ ਹਾਂ, ਉਨ੍ਹਾਂ ਕਿਹਾ ਕਿ ਸਰਕਾਰ ਦਾ ਇਸ ਦੂਹਰੇ ਕਿਰਦਾਰ ਦੀ ਨਿੰਦਾ ਕਰਨੀ ਬਣਦੀ ਹੈ । ਸਾਡਾ ਲੰਗਰ ਹਮੇਸ਼ਾ ਚੱਲਦਾ ਰਹੇਗਾ ਅਤੇ ਕਦੇ ਵੀ ਖਤਮ ਨਹੀਂ ਹੋਵੇਗਾ ।

photophotoਉਨ੍ਹਾਂ ਕਿਹਾ ਕਿ ਗੁਰੂ ਦਾ ਲੰਗਰ ਸਾਰਿਆਂ ਲਈ ਹੈ, ਚਾਹੇ ਉਹ ਸਰਕਾਰੀ ਕਰਮਚਾਰੀ ਹੋਵੇ ਚਾਹੇ ਉਹ ਪ੍ਰਾਈਵੇਟ ਹੋਵੇ, ਇਹ ਲੰਗਰ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ-ਨਾਲ ਪੂਰੀ ਇਨਸਾਨੀਅਤ ਲਈ ਹੈ । ਕਿਸਾਨੀ ਸੰਘਰਸ਼ ਦੇ ਵਿਚ ਲੰਗਰ ਦੀ ਸੇਵਾ ਕਰਕੇ ਸਾਡੀ ਸੰਸਥਾ ਮਾਣ ਮਹਿਸ਼ੂਸ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਸੰਘਰਸ਼ ਤਾਂ ਜਿੱਤ ਚੁੱਕੇ ਹਨ ਬਸ ਸਰਕਾਰ ਵੱਲੋਂ ਐਲਾਨ ਕਰਨਾ ਹੀ ਬਾਕੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement