ਦਿੱਲੀ ਪੁਲਿਸ ਆਖ਼ਰ ਝੁਕੀ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਦੇਵੇਗੀ ਰਾਹ 
Published : Jan 24, 2021, 12:07 am IST
Updated : Jan 24, 2021, 12:07 am IST
SHARE ARTICLE
IMAGE
IMAGE

ਦਿੱਲੀ ਪੁਲਿਸ ਆਖ਼ਰ ਝੁਕੀ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਦੇਵੇਗੀ ਰਾਹ 


ਕਿਸਾਨ ਆਗੂਆਂ ਨਾਲ ਮੀਟਿੰਗ ਵਿਚ ਦਿਤੀ ਸਹਿਮਤੀ, 26 ਜਨਵਰੀ ਨੂੰ ਦਿੱਲੀ ਦੀਆਂ ਹੱਦਾਂ ਤੋਂ ਸਾਰੇ ਬੈਰੀਕੇਡ ਹਟਣਗੇ ਤੇ ਕਿਸਾਨ 100 ਕਿਲੋਮੀਟਰ ਦੇ ਰੂਟ 'ਤੇ ਪਰੇਡ ਕਰ ਕੇ ਸਿਰਜਣਗੇ ਨਵਾਂ ਇਤਿਹਾਸ

ਚੰਡੀਗੜ੍ਹ, 23 ਜਨਵਰੀ (ਗੁਰਉਪਦੇਸ਼ ਭੁੱਲਰ): ਕਿਸਾਨਾਂ ਦੀ ਸ਼ਕਤੀ ਦਾ ਅਹਿਸਾਸ ਕਰਦਿਆਂ ਆਖ਼ਰ ਦਿੱਲੀ ਪੁਲਿਸ ਕਿਸਾਨਾਂ ਦੀ ਦਿੱਲੀ ਵਿਚ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਝੁਕ ਗਈ ਹੈ ਅਤੇ ਉਹ 26 ਜਨਵਰੀ ਨੂੰ ਦਿੱਲੀ ਦੀਆਂ ਹੱਦਾਂ 'ਤੇ ਕਿਸਾਨ ਮੋਰਚੇ ਦੁਆਲੇ ਲੱਗੇ ਸਾਰੇ ਬੈਰੀਕੇਡ ਹਟਾ ਕੇ ਉਨ੍ਹਾਂ ਨੂੰ ਦਿੱਲੀ ਪਰੇਡ ਵਿਚ ਦਾਖ਼ਲ ਹੋਣ ਲਈ ਰਾਹ ਦੇਵੇਗੀ | ਅੱਜ ਇਸ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨਾਲ ਪੰਜ ਗੇੜਾਂ ਦੀ ਮੀਟਿੰਗ ਬਾਅਦ ਦਿੱਲੀ ਪੁਲਿਸ ਪਰੇਡ ਨੂੰ ਆਗਿਆ ਦੇਣ ਲਈ ਸਹਿਮਤੀ ਹੋਈ ਹੈ |
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਦਿੱਲੀ ਪੁਲਿਸ 'ਤੇ ਮਾਮਲਾ ਛੱਡਿਆ ਸੀ | ਇਸ ਤਰ੍ਹਾਂ ਹੁਣ ਕਿਸਾਨਾਂ ਦੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੁਨੀਆਂ ਵਿਚ ਨਵਾਂ ਇਤਿਹਾਸ ਸਿਰਜੇਗੀ | ਇਸ ਤਰ੍ਹਾਂ ਦੀ ਕਿਸਾਨ ਪਰੇਡ ਪਹਿਲੀ ਵਾਰ ਹੋ ਰਹੀ ਹੈ | ਇਸ ਤੋਂ ਪਹਿਲਾਂ ਪੁਲਿਸ ਪਰੇਡ ਨੂੰ ਆਗਿਆ ਨਾ ਦੇਣ 'ਤੇ ਅੜੀ ਸੀ ਤੇ ਕਿਸਾਨ ਆਗੂਆਂ ਨੂੰ ਇਹ ਰੱਦ ਕਰਨ ਜਾਂ ਦਿੱਲੀ ਤੋਂ ਬਾਹਰ ਬਦਲਵੇਂ ਰੂਟ 'ਤੇ ਕਰਨ ਲਈ ਕਹਿ ਰਹੀ ਸੀ | ਕਿਸਾਨ ਆਗੂ ਐਲਾਨੇ ਪ੍ਰੋਗਰਾਮ ਮੁਤਾਬਕ ਦਿੱਲੀ ਅੰਦਰ ਦਾਖ਼ਲ ਹੋ ਕੇ ਆਊਟਰ ਰਿੰਗ ਰੋਡ 'ਤੇ ਹੀ ਪਰੇਡ ਕਰਨ 'ਤੇ ਅੜੇ ਹੋਏ ਸਨ | ਅੱਜ ਦੀ ਮੀਟਿੰਗ ਵਿਚ ਤਾਂ ਕਿਸਾਨ ਆਗੂਆਂ ਨੇ ਸਿੱਧਾ ਕਹਿ ਦਿਤਾ ਸੀ ਤਾਂ ਸਾਨੂੰ ਰੋਕਿਆ ਤਾਂ ਬੈਰੀਕੇਡ ਜ਼ਰੂਰ ਟੁੱਟਣਗੇ ਜਿਸ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਹੋਵੇਗੀ | ਆਖ਼ਰ ਦਿੱਲੀ ਪੁਲਿਸ ਲੱਖਾਂ ਟਰੈਕਟਰਾਂ ਦੀ ਤਿਆਰੀ ਦੇ ਮੱਦੇਨਜ਼ਰ ਟਕਰਾਅ ਤੋਂ ਬਚਣ ਲਈ ਪਰੇਡ ਨੂੰ ਆਗਿਆ ਦੇਣ ਲਈ ਨਾ ਚਾਹੁੰਦੇ ਹੋਏ ਵੀ ਮਜਬੂਰ ਹੋਈ ਹੈ | ਪੁਲਿਸ ਨਾਲ ਤੈਅ ਰੂਟ ਮੁਤਾਬਕ ਪੰਜ ਥਾਵਾਂ ਤੋਂ ਟਰੈਕਟਰ ਪਰੇਡ ਦਿੱਲੀ ਵਿਚ ਦਾਖ਼ਲ ਹੋਵੇਗੀ | ਇਹ ਰੂਟ 100 ਕਿਲੋਮੀਟਰ ਦਾ ਹੋਵੇਗਾ | ਇਸ ਵਿਚ 80 ਫ਼ੀ ਸਦੀ ਏਰੀਆ ਦਿੱਲੀ ਖੇਤਰ ਅਤੇ 20 ਫ਼ੀ ਸਦੀ ਬਾਹਰ ਦਾ ਹੋਵੇਗਾ | ਪਰੇਡ ਨੂੰ ਦਿੱਲੀ ਵਿਚ ਕੰਟਰੋਲ ਕਰਨ ਦਾ ਕੰਮ ਦਿੱਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਨੌਜਵਾਨ ਵਲੰਟੀਅਰ ਮਿਲ ਕੇ ਕਰਨਗੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement