ਕਿਸਾਨ ਜਥੇਬੰਦੀ ਨੇ ਪਟਿਆਲਾ 'ਚ ਚੱਲ ਰਹੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ
Published : Jan 24, 2021, 12:15 am IST
Updated : Jan 24, 2021, 12:15 am IST
SHARE ARTICLE
IMAGE
IMAGE

ਕਿਸਾਨ ਜਥੇਬੰਦੀ ਨੇ ਪਟਿਆਲਾ 'ਚ ਚੱਲ ਰਹੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ

ਪਟਿਆਲਾ, 23 ਜਨਵਰੀ (ਜਸਪਾਲ ਸਿੰਘ ਢਿੱਲੋਂ): ਪਟਿਆਲਾ 'ਚ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਅਭਿਨੇਤਰੀ ਜਾਨਵੀ ਕਪੂਰ ਦੀ ਹਿੰਦੀ ਫ਼ਿਲਮ ਦੀ ਸ਼ੂਟਿੰਗ ਜੋ ਭੁਪਿੰਦਰਾ ਸੜਕ ਨੇੜੇ ਚੱਲ ਰਹੀ ਸੀ, ਰੁਕਵਾ ਦਿਤੀ ਹੈ | ਕਿਸਾਨਾਂ ਨੇ ਉਥੇ ਜਾਕੇ ਨਾਹਰੇਬਾਜ਼ੀ ਕੀਤੀ ਜਿਸ ਕਾਰਨ ਸ਼ੂਟਿੰਗ ਦੀ ਟੀਮ ਨੂੰ ਅਪਣੇ ਹੋਟਲ 'ਚ ਵਾਪਸ ਪਰਤਣਾ ਪਿਆ | ਬਾਅਦ 'ਚ ਕਿਸਾਨਾਂ ਨੇ ਹੋਟਲ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ | 
ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਬਾਲੀਵੁੱਡ ਫ਼ਿਲਮ ਗੁੱਡਲੱਕ ਜੈਰੀ ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਤਹਿਤ ਸਨਿਚਰਵਾਰ ਨੂੰ ਭੁਪਿੰਦਰਾ ਰੋਡ ਵਿਖੇ ਫ਼ਿਲਮ ਦੀ ਟੀਮ ਸ਼ੂਟਿੰਗ ਕਰਨ ਲਈ ਪੁੱਜੀ ਸੀ | ਇਸ ਦੀ ਭਿਣਕ ਕਿਸਾਨ ਜਥੇਬੰਦੀ ਨੂੰ ਲੱਗੀ ਤਾਂ ਵੱਡੀ ਗਿਣਤੀ ਕਿਸਾਨ ਸ਼ੂਟਿੰਗ ਵਾਲੀ ਜਗ੍ਹਾ ਉਤੇ ਪੁੱਜ ਗਏ ਅਤੇ ਸ਼ੂਟਿੰਗ ਨਾ ਕਰਨ ਲਈ ਕਿਹਾ | ਇਸ ਮੌਕੇ ਫ਼ਿਲਮ ਅਭਿਨੇਤਰੀ ਜਾਨਵੀ ਕਪੂਰ ਵੀ ਮੌਕੇ ਉਤੇ ਮੌਜੂਦ ਸੀ | ਫ਼ਿਲਮ ਟੀਮ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਕੋਈ ਹੱਲ ਨਾ ਹੋ ਸਕਿਆ |
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਗੁਰਧਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ ਅਤੇ ਲੋਕਾਂ ਦੇ ਸਿਰ ਉਤੇ ਬੁਲੰਦੀਆਂ ਛੂਹਣ ਵਾਲੇ ਫ਼ਿਲਮੀ ਸਿਤਾਰਿਆਂ ਵimageimageਲੋਂ ਵੀ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ ਜਾ ਰਿਹਾ ਹੈ | ਆਗੂਆਂ ਨੇ ਆਖਿਆ ਕਿ ਇਸ ਵੇਲੇ ਫ਼ਿਲਮੀ ਅਦਾਕਾਰਾਂ ਨੂੰ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕਰਨੀ ਬਣਦੀ ਹੈ | ਹਾਲ ਦੀ ਘੜੀ ਇਹ ਸ਼ੂਟਿੰਗ ਰੁਕ ਗਈ ਹੈ |

ਫੋਟੋ ਨੰ: 23 ਪੀਏਟੀ 9

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement