ਬੇਕਰੀ ਮਾਲਕ ਨੇ ਬੇਟੀ ਨਾਲ ਕੀਤੀ ਬਦਸਲੂਕੀ, ਗੁੱਸੇ 'ਚ ਆਏ ਪਿਤਾ ਨੇ ਦੁਕਾਨ ਨੂੰ ਲਗਾ ਦਿੱਤੀ ਅੱਗ
Published : Dec 23, 2022, 4:44 pm IST
Updated : Dec 23, 2022, 4:44 pm IST
SHARE ARTICLE
Image
Image

ਦੁਕਾਨ ਮਾਲਕ ਅਤੇ ਲੜਕੀ ਦਾ ਪਿਤਾ ਦੋਵੇਂ ਰਿਮਾਂਡ 'ਤੇ

 

ਕੋਚੀ - ਕੇਰਲ ਦੇ ਚੇਰਨਾਲੁਰ ਦੇ ਵਿਸ਼ਣੁਪੁਰਮ 'ਚ ਖਰੀਦਦਾਰੀ ਕਰਨ ਗਈ ਆਪਣੀ ਧੀ ਨਾਲ ਦੁਕਾਨ ਦੇ ਮਾਲਕ ਵੱਲੋਂ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਤੋਂ ਬਾਅਦ, ਗੁੱਸੇ 'ਚ ਆਏ ਵਿਅਕਤੀ ਨੇ ਦੁਕਾਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਘਟਨਾ ਬੁੱਧਵਾਰ ਦੀ ਹੈ ਅਤੇ ਇਸ ਦੇ ਸੰਬੰਧ 'ਚ ਲੜਕੀ ਦੇ ਪਿਤਾ ਅਤੇ ਬੇਕਰੀ ਮਾਲਕ ਨੂੰ ਵੱਖ-ਵੱਖ ਮਾਮਲਿਆਂ 'ਚ ਗ੍ਰਿਫ਼ਤਾਰ ਕਰਕੇ ਰਿਮਾਂਡ 'ਤੇ ਲਿਆ ਗਿਆ ਹੈ।

ਪੁਲਿਸ ਮੁਤਾਬਕ ਬੇਕਰੀ ਦੇ ਮਾਲਕ ਬਾਬੂਰਾਜ (52) ਨੇ ਕਥਿਤ ਤੌਰ 'ਤੇ ਲੜਕੀ ਨਾਲ ਉਸ ਵੇਲੇ ਦੁਰਵਿਵਹਾਰ ਕੀਤਾ ਜਦੋਂ ਉਹ ਬੁੱਧਵਾਰ ਸ਼ਾਮ ਨੂੰ ਦੁਕਾਨ ਤੋਂ ਸਮਾਨ ਲੈ ਰਹੀ ਸੀ। 

ਪੁਲਿਸ ਨੇ ਦੱਸਿਆ ਕਿ ਜਦੋਂ ਲੜਕੀ ਨੇ ਆਪਣੇ ਪਿਤਾ ਨੂੰ ਘਟਨਾ ਬਾਰੇ ਦੱਸਿਆ ਤਾਂ ਗੁੱਸੇ 'ਚ ਆਏ ਪਿਤਾ ਨੇ ਰਾਤ ਨੂੰ ਦੁਕਾਨ ਨੂੰ ਅੱਗ ਲਗਾ ਦਿੱਤੀ। ਅੱਗ ਨਾਲ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ।

ਜਦੋਂ ਲੜਕੀ ਦੇ ਪਿਤਾ ਨੇ ਦੁਕਾਨ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਈ ਤਾਂ ਦੁਕਾਨ 'ਤੇ ਦੁਕਾਨਦਾਰ ਬਾਬੂਰਾਜ ਦੀ ਪਤਨੀ ਸੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ। 

ਦੁਕਾਨ ਮਾਲਕ ਨੂੰ ਪ੍ਰੋਟੈਕਸ਼ਨ ਆਫ਼ਚਿਲਡਰਨ ਫ਼ਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਬੇਕਰੀ ਮਾਲਕ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਲੜਕੀ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਸਥਾਨਕ ਅਦਾਲਤ ਨੇ ਰਿਮਾਂਡ 'ਤੇ ਭੇਜ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement