ਜੀਪ 'ਤੇ ਦਿੱਲੀ ਪਹੁੰਚੀਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਜੰਗ ਜਿੱਤ ਕੇ ਜਾਵਾਂਗੇ
Published : Dec 23, 2020, 12:04 pm IST
Updated : Dec 23, 2020, 3:46 pm IST
SHARE ARTICLE
BJP Leader
BJP Leader

ਕਿਹਾ ਸਿੱਖ ਵਿਰਸੇ, ਗੁਰੂਆਂ 'ਤੇ ਮਾਣ ਹੈ ਅਤੇ ਸਾਨੂੰ ਉਨ੍ਹਾਂ ਦਾ ਆਸਰਾ ਹੈ ਅਸੀਂ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੀਆਂ

ਨਵੀਂ ਦਿੱਲੀ ਚਰਨਜੀਤ ਸਿੰਘ ਸੁਰਖ਼ਾਬ :ਪਟਿਆਲੇ ਤੋਂ ਦਿੱਲੀ ਬਾਰਡਰ ‘ਤੇ ਲੰਡੀ ਜੀਪ ‘ਤੇ ਦਿੱਲੀ ਪਹੁੰਚੀਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਇੱਥੇ ਜੰਗ ਜਿੱਤਣ ਆਈਆ ਹਾਂ ਅਤੇ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੀਆਂ।   ਬੀਬੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਦੇਸ਼ ਦੇ ਕਿਸਾਨ ਮੋਦੀ ਦੀ ਅੜੀ ਭੰਨ ਕੇ ਹੀ ਜਾਣਗੇ । ਸੱਤਰ ਸਾਲਾ ਬੀਬੀ ਅਮਰਜੀਤ ਕੌਰ ਨੇ ਲੰਡੀ ਜੀਪ ਵਿਚ ਹੋਰ ਲਿਆਂਦੀਆਂ ਔਰਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਭਰਾ ਅਤੇ ਪੁੱਤ ਹਨ ਜਦੋਂ ਹੁਣ ਮਾਵਾਂ ਆਪਣੇ ਪੁੱਤਾਂ ਨਾਲ ਖੜ੍ਹ ਗਈਆਂ ਹਨ ਜੰਗ ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈ । 

photophotoਸੱਤਰ ਸਾਲਾ ਬਜ਼ੁਰਗ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਸਿੱਖ ਵਿਰਸੇ ‘ਤੇ ਮਾਣ ਹੈ, ਸਾਡੇ ਗੁਰੂਆਂ ‘ਤੇ ਮਾਣ ਹੈ ਅਤੇ ਸਾਨੂੰ ਉਨ੍ਹਾਂ ਦਾ ਆਸਰਾ ਹੈ ਅਸੀਂ ਜੰਗ ਜਿੱਤ ਕੇ ਹੀ ਵਾਪਸ ਜਾਵਾਂਗੀਆਂ।  ਇਕ ਕਿਸਾਨ ਬੀਬੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਚੱਲੀਆਂ ਹਰ ਚਾਲਾਂ ਦਾ ਜਵਾਬ ਕਿਸਾਨ ਭਰਾਵਾਂ ਨਾਲ ਮਿਲ ਕੇ ਦੇਣਗੀਆਂ ਅਤੇ ਸੰਘਰਸ਼ ਦੇ ਰਾਹ ਵਿੱਚ ਮੋਢੇ ਨਾਲ ਮੋਢਾ ਜੋੜ ਕੇ  ਤੁਰਨਗੀਆਂ।

photophotoਉਨ੍ਹਾਂ ਕਿਹਾ ਕਿ ਦੇਸ਼ ਦੇ ਹਜ਼ਾਰਾਂ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ‘ਤੇ ਕੜਾਕੇ ਦੀ ਠੰਢ ਵਿੱਚ ਧਰਨੇ ਦੇ ਰਹੇ ਹਨ ਪਰ ਪ੍ਰਧਾਨ ਮੰਤਰੀ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਹੈ । ਸਰਕਾਰ ਕੋਲ ਕਾਰਪੋਰੇਟ ਘਰਾਣਿਆਂ ਨੂੰ ਮਿਲਣ ਦਾ ਵਾਧੂ ਸਮਾਂ ਹੇੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement