'ਜੇ ਮੇਰੇ ਖਿਲਾਫ਼ ਮੁਰਗਾ ਮੰਗਣ ਦਾ ਦੋਸ਼ ਸਾਬਤ ਹੋ ਜਾਵੇ, ਤਾਂ ਵਢਾ ਦਿਆਂਗਾ ਸਿਰ': ਨਿਹੰਗ ਨਵੀਨ ਸੰਧੂ
Published : Oct 23, 2021, 2:02 pm IST
Updated : Oct 23, 2021, 2:02 pm IST
SHARE ARTICLE
Nihang Naveen Sandhu
Nihang Naveen Sandhu

ਮੈਂ ਮਨੋਜ ਨੂੰ ਸਿਰਫ਼ ਬੀੜੀ ਪੀਣ ਤੋਂ ਰੋਕਿਆ ਸੀ

ਨਵੀਂ ਦਿੱਲੀ - ਸਿੰਘੂ ਬਾਰਡਰ ‘ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ਵਿਚ ਕੱਲ੍ਹ ਨਿਹੰਗ ਨਵੀਨ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅੱਜ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਨਿਹੰਗ ਨਵੀਨ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੇਬਾਕ ਤਰੀਕੇ ਨਾਲ ਕਿਹਾ ਕਿ ਜੇ ਉਸ ਦੇ ਖਿਲਾਫ਼ ਮੁਰਗਾ ਮੰਗਣ ਵਾਲਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਹ ਅਪਣਾ ਸਿਰ ਵਢਵਾ ਦੇਵੇਗਾ।

Naveen Sandhu Naveen Sandhu

ਨਵੀਨ ਕੁਮਾਰ ਨੇ ਕਿਹਾ ਕਿ ਅੰਦੋਲਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀ ਤੇ ਉੱਥੇ ਹੀ ਮਨੋਜ ਪਾਸਵਾਨ ਜਿਸ ਦੀ ਨਿਹੰਗ ਨਵੀਨ ਨੇ ਲੱਤ ਤੋੜੀ ਸੀ ਉਹ ਉਸ ਜਗ੍ਹਾ ਕੋਲ ਖੜ੍ਹ ਕੇ ਬੀੜੀ ਪੀ ਰਿਹਾ ਸੀ ਤੇ ਨਵੀਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਮਨੋਜ ਪਾਸਵਾਨ ਨੂੰ ਉਸ ਜਗ੍ਹਾ 'ਤੇ ਖੜ੍ਹ ਕੇ ਬੀੜੀ ਪੀਣ ਤੋਂ ਮਨ੍ਹਾ ਕੀਤਾ ਸੀ ਤੇ ਅੱਗਿਓ ਮਨੋਜ ਕਹਿਣ ਲੱਗਾ ਕਿ ਉਹ ਉਸ ਨੂੰ ਰੋਕਣ ਵਾਲਾ ਕੌਣ ਹੁੰਦਾ ਹੈ ਤਾਂ ਇਹ ਕਹਿਣ 'ਤੇ ਨਵੀਨ ਸਿੰਘ ਕਿਹਾ ਕਿ ਜੇ ਕੋਈ ਗੁਰੂ ਸਾਹਿਬ ਕੋਲ ਇਸ ਤਰ੍ਹਾਂ ਕਰੇਗਾ ਤਾਂ ਗੁੱਸੇ ਵਿਚ ਆ ਕੇ ਕੋਈ ਵੀ ਕੁੱਝ ਵੀ ਕਰ ਸਕਦਾ ਹੈ।

Nihang Naveen Nihang Naveen

ਇਸ ਤੋਂ ਅੱਗੇ ਨਵੀਨ ਸਿੰਘ ਨੇ ਕਿਹਾ ਕਿ ਮਨੋਜ ਪਾਸਵਾਨ ਮੇਰੇ 'ਤੇ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਮੈਂ ਉਸ ਤੋਂ ਮੁਰਗੇ ਦੀ ਮੰਗ ਕੀਤੀ ਹੈ ਨਵੀਨ ਨੇ ਕਿਹਾ ਕਿ ਜੇ ਇਹ ਇਲਜ਼ਾਮ ਸੱਚ ਸਾਬਿਤ ਹੋ ਜਾਂਦੇ ਹਨ ਤਾਂ ਉਹ ਅਪਣੀ ਗਰਦਨ ਲਵਾ ਦੇਵੇਗਾ।  ਨਵੀਨ ਸੰਧੂ ਨੇ ਦੱਸਿਆ ਕਿ ਉਹ 14 ਅ੍ਰਪੈਲ 2021 ਨੂੰ ਨਿਹੰਗ ਸਿੰਘ ਸਜਿਆ ਸੀ ਤੇ ਉਸ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ। 

ਇਸ ਦੇ ਨਾਲ ਹੀ ਦੱਸ ਦਈਏ ਕਿ ਨਿਹੰਗ ਰਾਜਾ ਰਾਜ ਸਿੰਘ ਦਾ ਵੀ ਨਿਹੰਗ ਨਵੀਨ ਸੰਧੂ ਬਾਰੇ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਨਿਹੰਗ ਨਵੀਨ ਦਾ ਅਪਮਾਨ ਕੀਤਾ ਹੈ ਉਹਨਾਂ ਨੂੰ ਹੁਣ ਨਵੀਨ ਸੰਧੂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪੂਰੇ ਸਤਿਕਾਰ ਨਾਲ ਉਸ ਦੇ ਕੰਕਾਰ ਪਹੁਨਾਉਣੇ ਚਾਹੀਦੇ ਹਨ ਤੇ ਨਿਹੰਗੀ ਬਾਣਾ ਵੀ ਪੂਰੇ ਸਤਿਕਾਰ ਨਾਲ ਪਵਾਉਣਾ ਚਾਹੀਦਾ ਹੈ। ਰਾਜਾ ਰਾਜ ਨੇ ਕਿਹਾ ਕਿ ਜਦੋਂ ਵੀ ਨਵੀਨ ਸੰਧੂ ਨੂੰ ਜ਼ਮਾਨਤ ਮਿਲੇਗੀ ਅਸੀਂ ਉਸ ਨੂੰ ਪੂਰੇ ਸਤਿਕਾਰ ਨਾਲ ਗਲ 'ਚ ਹਾਰ ਪਾ ਕੇ ਲੈ ਕੇ ਆਵਾਂਗੇ ਤੇ ਉਸ ਨੇ ਨਿਹੰਗੀ ਬਾਣਾ ਪਵਾਵਾਂਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement