ਨਾਸਿਕ ਦੀਆਂ ਮੰਡੀਆਂ ’ਚ ਵੀਰਵਾਰ ਨੂੰ ਮੁੜ ਹੋਵੇਗੀ ਪਿਆਜ਼ ਦੀ ਨੀਲਾਮੀ

By : BIKRAM

Published : Aug 23, 2023, 5:24 pm IST
Updated : Aug 23, 2023, 5:24 pm IST
SHARE ARTICLE
Onions
Onions

ਕੇਂਦਰੀ ਮੰਤਰੀ ਨਾਲ ਬੈਠਕ ਮਗਰੋਂ ਨੀਲਾਮੀ ਬੰਦ ਕਰਨ ਦਾ ਫੈਸਲਾ ਲਿਆ ਵਾਪਸ

ਨਾਸਿਕ: ਪਿਆਜ਼ ਉਤਪਾਦਨ ਲਈ ਦੇਸ਼ ਭਰ ’ਚ ਮਸ਼ਹੂਰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਸਾਰੀਆਂ ਖੇਤੀ ਪੈਦਾਵਾਰ ਵੰਡ ਕਮੇਟੀਆਂ (ਏ.ਪੀ.ਐਮ.ਸੀ.) ’ਚ ਤਿੰਨ ਦਿਨਾਂ ਬਾਅਦ ਵੀਰਵਾਰ ਤੋਂ ਇਕ ਵਾਰੀ ਫਿਰ ਪਿਆਜ਼ ਦੀ ਨੀਲਾਮੀ ਸ਼ੁਰੂ ਹੋਵੇਗੀ। ਪਿਆਜ਼ ਵਪਾਰੀਆਂ ਨੇ ਹੁਣ ਅਪਣਾ ਵਿਰੋਧ ਪ੍ਰਦਰਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

ਵਪਾਰੀ ਪਿਆਜ਼ ਦੇ ਨਿਰਯਾਤ ’ਤੇ 40 ਫ਼ੀ ਸਦੀ ਡਿਊਟੀ ਲਾਉਣ ਦਾ ਵਿਰੋਧ ਕਰ ਰਹੇ ਸਨ। ਇਸੇ ਕਾਰਨ ਪਿਆਜ਼ ਉਤਪਾਦਕ ਕਿਸਾਨ ਜ਼ਿਲ੍ਹੇ ਦੀਆਂ ਮੰਡੀਆਂ ’ਚ ਥੋਕ ਵਿਕਰੀ ਲਈ ਨੀਲਾਮੀ ਨਹੀਂ ਹੋ ਪਾ ਰਹੀ ਸੀ। 

ਬੁਧਵਾਰ ਨੂੰ ਕੇਂਦਰੀ ਮੰਤਰੀ ਡਾ. ਭਾਰਤੀ ਪਵਾਰ ਦੇ ਨਾਲ ਹੋਈ ਕਿਸਾਨਾਂ ਵਪਾਰੀਆਂ ਤੇ ਨਿਰਯਾਤਕਾਂ ਦੇ ਪ੍ਰਤੀਨਿਧੀਆਂ ਦੀ ਬੈਠਕ ’ਚ ਪਿਆਜ਼ ਦੀ ਨੀਲਾਮੀ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। 

ਬੈਠਕ ਤੋਂ ਬਾਅਦ ਪਵਾਰ ਨੇ ਕਿਹਾ ਕਿ ਪਿਆਜ਼ ਕਾਰੋਬਾਰੀਆਂ ਦੇ ਇਕ ਪ੍ਰਤੀਨਿਧੀ ਨੇ ਨੀਲਾਮੀ ਰੋਕਣ ਦਾ ਫੈਸਲਾ ਵਾਪਸ ਲਏ ਜਾਣ ਦੀ ਜਾਣਕਾਰੀ ਦਿਤੀ। ਇਸ ਤੋਂ ਬਾਅਦ ਵੀਰਵਾਰ ਤੋਂ ਨਾਸਿਕ ਦੀ ਖੇਤੀ ਪੈਦਾਵਾਰ ਵੰਡ ਕਮੇਟੀਆਂ (ਏ.ਪੀ.ਐਮ.ਸੀ.) ’ਚ ਪਿਆਜ਼ ਦੀ ਨੀਲਾਮੀ ਮੁੜ ਸ਼ੁਰੂ ਹੋ ਜਾਵੇਗੀ। 

ਇਸ ਦੇ ਨਾਲ ਹੀ ਕੇਂਦਰੀ ਸਿਹਤ ਅਤੇ ਪ੍ਰਵਾਰ ਭਲਾਈ ਮੰਤਰੀ ਡਾ. ਪਵਾਰ ਨੇ ਭਰੋਸਾ ਦਿਤਾ ਕਿ ਉਹ ਪਿਆਜ਼ ਨਿਰਯਾਤ ’ਤੇ 40 ਫ਼ੀ ਸਦੀ ਡਿਊਟੀ ਲਾਉਣ ਦੇ ਫੈਸਲੇ ’ਤੇ ਮੁੜਵਿਚਾਰ ਕਰਨ ਦੀ ਸਰਕਾਰ ਨੂੰ ਅਪੀਲ ਕਰੇਗੀ। ਉਹ ਨਾਸਿਕ ਦੇ ਡਿੰਡੋਰੀ ਲੋਕ ਸਭਾ ਖੇਤਰ ਤੋਂ ਹੀ ਸੰਸਦ ਮੈਂਬਰ ਹਨ। 

ਨਾਸਿਕ ’ਚ ਸਰਗਰਮ ਜ਼ਿਆਦਾਤਰ ਏ.ਪੀ.ਐਮ.ਸੀ. ’ਚ ਪਿਆਜ਼ ਦੀ ਨੀਲਾਮੀ ਕਾਰੋਬਾਰੀਆਂ ਦੇ ਵਿਰੋਧ ਕਾਰਨ ਬੰਦ ਪਈ ਹੋਈ ਹੈ। ਇਨ੍ਹਾਂ ’ਚ ਲਾਸਲਗਾਉਂ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਵੀ ਸ਼ਾਮਲ ਹੈ। 

ਸਰਕਾਰ ਨੇ ਘਰੇਲੂ ਪੱਧਰ ’ਤੇ ਉਪਲਬਧਤਾ ਯਕੀਨੀ ਕਰਨ ਲਈ ਪਿਆਜ਼ ਦੇ ਨਿਰਯਾਤ ’ਤੇ 40 ਫ਼ੀ ਸਦੀ ਡਿਊਟੀ ਲਾਉਣ ਦਾ ਫੈਸਲਾ ਕੁਝ ਦਿਨ ਪਹਿਲਾਂ ਹੀ ਕੀਤਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement