Union Budget 2024 : ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਬਜਟ ਨੂੰ ਦੱਸਿਆ ਕਾਪੀ-ਪੇਸਟ ,ਕਿਹਾ - 'ਕੁਰਸੀ ਬਚਾਓ' ਬਜਟ
Published : Jul 23, 2024, 4:14 pm IST
Updated : Jul 23, 2024, 4:14 pm IST
SHARE ARTICLE
Rahul Gandhi
Rahul Gandhi

ਬਜਟ 'ਤੇ ਖੜਗੇ ਨੇ ਕਿਹਾ -ਮੋਦੀ ਸਰਕਾਰ ਬਚਾਓ ਬਜਟ

Union Budget 2024 : ਭਾਜਪਾ ਨੇਤਾ ਮੋਦੀ 3.0 ਦੇ ਪਹਿਲੇ ਬਜਟ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਇਸ ਬਜਟ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।  ਰਾਹੁਲ ਗਾਂਧੀ ਨੇ ਇਸ ਨੂੰ 'ਕੁਰਸੀ ਬਚਾਓ' ਬਜਟ ਕਿਹਾ ਹੈ। ਰਾਹੁਲ ਗਾਂਧੀ ਨੇ ਇਸ ਬਜਟ ਨੂੰ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਦੱਸਿਆ ਹੈ। 

ਉਨ੍ਹਾਂ ਕਿਹਾ ਕਿ ਬਜਟ ਵਿੱਚ ਹੋਰਨਾਂ ਸੂਬਿਆਂ ਦੀ ਕੀਮਤ 'ਤੇ ਉਨ੍ਹਾਂ ਨਾਲ ਖੋਖਲੇ ਵਾਅਦੇ ਕੀਤੇ ਗਏ ਸਨ। ਰਾਹੁਲ ਨੇ ਕਿਹਾ, ਇਹ ਬਜਟ ਆਪਣੇ ਮਿੱਤਰਾਂ ਨੂੰ ਖੁਸ਼ ਕਰਨ ਲਈ ਲਿਆਂਦਾ ਗਿਆ ਹੈ।  ਇਸ ਨਾਲ AA (ਅਡਾਨੀ-ਅੰਬਾਨੀ) ਨੂੰ ਫਾਇਦਾ ਹੋਵੇਗਾ ਪਰ ਆਮ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਇਸ ਬਜਟ ਨੂੰ ਕਾਪੀ ਪੇਸਟ ਕਰਾਰ ਦਿੱਤਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਪਿਛਲੇ ਬਜਟ ਦੀ ਕਾਪੀ ਕੀਤਾ ਗਿਆ ਹੈ।

ਬਜਟ 'ਤੇ ਖੜਗੇ ਨੇ ਕਿਹਾ -ਮੋਦੀ ਸਰਕਾਰ ਬਚਾਓ ਬਜਟ 


ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਸ ਨੂੰ ਕਾਪੀ-ਪੇਸਟ ਬਜਟ ਦੱਸਿਆ ਹੈ। ਖੜਗੇ ਨੇ ਟਵੀਟ ਕਰਕੇ ਕਿਹਾ, ਕਾਂਗਰਸ ਦੇ ਇਨਸਾਫ਼ ਦੇ ਏਜੰਡੇ ਨੂੰ ਸਹੀ ਤਰ੍ਹਾਂ ਨਾਲ ਕਾਪੀ ਵੀ ਨਹੀਂ ਕਰ ਸਕਿਆ ਮੋਦੀ ਸਰਕਾਰ ਦਾ ਨਕਲੀ ਬਜਟ। ਮੋਦੀ ਸਰਕਾਰ ਦਾ ਬਜਟ ਆਪਣੇ ਗਠਜੋੜ ਦੇ ਭਾਈਵਾਲਾਂ ਨੂੰ ਠੱਗਣ ਲਈ ਅੱਧੀਆਂ ਅਧੂਰੀਆਂ ਰਿਓੜੀਆਂ ਵੰਡ ਰਿਹਾ ਹੈ ਤਾਂ ਜੋ NDA ਬਚੀ ਰਹੇ। ਇਹ ਦੇਸ਼ ਦੀ ਤਰੱਕੀ ਲਈ ਨਹੀਂ ਸਗੋਂ ਮੋਦੀ ਸਰਕਾਰ ਬਚਾਓ ਬਜਟ ਹੈ।

 

 

 

Location: India, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement