ਵਡੋਦਰਾ ਸਕੂਲ ਦੇ ਪਖ਼ਾਨੇ ਵਿਚੋਂ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ
Published : Jun 23, 2018, 12:48 am IST
Updated : Jun 23, 2018, 12:48 am IST
SHARE ARTICLE
 People Gathered Outside The School
People Gathered Outside The School

ਸ਼ਹਿਰ ਦੇ ਸਕੂਲ ਦੇ ਪਖ਼ਾਨੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਵਿਦਿਆਰਥੀ ਦੇ ਸਰੀਰ 'ਤੇ ਚਾਕੂ ਦੇ ਵਾਰਾਂ ਦੇ ਕਈ ਨਿਸ਼ਾਨ......

ਵਡੋਦਰਾ: ਸ਼ਹਿਰ ਦੇ ਸਕੂਲ ਦੇ ਪਖ਼ਾਨੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ। ਵਿਦਿਆਰਥੀ ਦੇ ਸਰੀਰ 'ਤੇ ਚਾਕੂ ਦੇ ਵਾਰਾਂ ਦੇ ਕਈ ਨਿਸ਼ਾਨ ਸਨ। ਇਸ ਘਟਨਾ ਨੇ ਪਿਛਲੇ ਸਾਲ ਗੁੜਗਾਉਂ ਵਿਚ ਸੱਤ ਸਾਲਾ ਵਿਦਿਆਰਥੀ ਦੀ ਹਤਿਆ ਦੀ ਖ਼ੌਫ਼ਨਾਕ ਯਾਦ ਤਾਜ਼ਾ ਕਰ ਦਿਤੀ ਹੈ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਬਾਰਨਪੋਰਾ ਇਨਾਕੇ ਦੇ ਭਾਰਤੀ ਸਕੂਲ ਦਾ 14 ਸਾਲਾ ਵਿਦਿਆਰਥੀ ਵੇਦ ਭਗਵਾਨਦਾਸ ਤੜਵੀ ਜਦ ਪਹਿਲੀ ਮੰਜ਼ਲ 'ਤੇ ਅਪਣੀ ਜਮਾਤ ਵਿਚ ਜਾ ਰਿਹਾ ਸੀ ਤਾਂ ਕੁੱਝ

ਅਗਿਆਤ ਵਿਅਕਤੀਆਂ ਨਾਲ ਉਸ ਦੀ ਬਹਿਸ ਹੋਈ ਸੀ। ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ। ਪੁਲਿਸ ਨੇ ਸਕੂਲ ਲਾਗਲੇ ਮੰਦਰ ਕੋਲੋਂ ਸਕੂਲ ਬੈਗ ਵਿਚੋਂ ਤੇਜ਼ਧਾਰ ਹਥਿਆਰ ਅਤੇ ਪਾਣੀ ਦੀ ਬੋਤਲ ਵਿਚ ਭਰਿਆ ਮਿਰਚ ਦਾ ਪਾਊਡਰ ਬਰਾਮਦ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਤੜਵੀ ਦੀ ਹਤਿਆ ਮਗਰੋਂ ਬੈਕ ਉਥੇ ਸੁੱਟ ਦਿਤਾ। ਮੁੰਡੇ ਨੇ ਇਕ ਹਫ਼ਤਾ ਪਹਿਲਾਂ ਹੀ ਸਕੂਲ ਵਿਚ ਦਾਖ਼ਲਾ ਲਿਆ ਸੀ ਅਤੇ ਅਪਣੇ ਮਾਮੇ ਦੇ ਘਰ ਰਹਿ ਰਿਹਾ ਸੀ ਜਦਕਿ ਉਸ ਦੇ ਮਾਤਾ ਪਿਤਾ ਗੁਜਰਾਤ ਦੇ ਆਨੰਦ ਵਿਚ ਰਹਿੰਦੇ ਹਨ। ਘਟਨਾ ਮਗਰੋਂ ਭਾਰੀ ਗਿਣਤੀ ਵਿਚ ਲੋਕ ਸਕੂਲ ਦੇ ਬਾਹਰ ਇਕੱਠੇ ਹੋ ਗਏ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement