ਨੁਕਸਾਨ 1 ਲੱਖ ਕਰੋੜ ਦਾ ਅਤੇ ਰਾਹਤ ਪੈਕੇਜ ਸਿਰਫ਼ 1000 ਕਰੋੜ ਰੁਪਏ : ਮਮਤਾ
Published : May 23, 2020, 4:11 am IST
Updated : May 23, 2020, 4:11 am IST
SHARE ARTICLE
File Photo
File Photo

ਅੱਫ਼ਾਨ ਚੱਕਰਵਾਤ ਨੇ ਪਛਮੀ ਬੰਗਾਲ 'ਚ 80 ਲੋਕਾਂ ਦੀ ਜਾਨ ਲੈ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਰਾਜ ਦੇ ਪ੍ਰਭਾਵਤ

ਕੋਲਕਾਤਾ, 22 ਮਈ: ਅੱਫ਼ਾਨ ਚੱਕਰਵਾਤ ਨੇ ਪਛਮੀ ਬੰਗਾਲ 'ਚ 80 ਲੋਕਾਂ ਦੀ ਜਾਨ ਲੈ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਰਾਜ ਦੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਸੂਬੇ ਨੂੰ ਇਕ ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੇ ਦੌਰੇ ਅਤੇ ਰਾਹਤ ਪੈਕੇਜ ਦੇ ਨਾਲ ਹੁਣ ਇਸ 'ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਹਤ ਪੈਕੇਜ ਨੂੰ ਥੋੜਾ ਦਸਦੇ ਹੋਏ ਕਿਹਾ ਕਿ ਨੁਕਸਾਨ ਇਕ ਲੱਖ ਕਰੋੜ ਦਾ ਹੋਇਆ ਅਤੇ ਪੈਕੇਜ ਸਿਰਫ ਇਕ ਹਜ਼ਾਰ ਕਰੋੜ ਦਾ ਦਿਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੂੰ ਵਿਦਾ ਕਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ''ਪ੍ਰਧਾਨ ਮੰਤਰੀ ਨੇ 1000 ਕਰੋੜ ਰੁਪਏ ਦੇ ਆਫ਼ਤ ਫੰਡ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ ਪਰ ਇਹ ਨਹੀਂ ਸਪੱਸ਼ਟ ਕੀਤਾ ਕਿ ਇਹ ਐਡਵਾਂਸ ਹੋਵੇਗਾ ਜਾਂ ਰਾਹਤ ਪੈਕੇਜ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਸ 'ਤੇ ਬਾਅਦ 'ਚ ਫ਼ੈਸਲਾ ਕਰਨਗੇ। ਅਸੀਂ ਹਾਲੇ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ ਪਰ ਅੰਦਾਜ਼ਾ ਹੈ ਕਿ ਚੱਕਰਵਾਤ 'ਚ ਸਾਨੂੰ 1 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ।''
ਮਮਤਾ ਨੇ ਅੱਗੇ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਸਬਸਿਡੀ, ਸੋਸ਼ਲ ਸਕੀਮ ਆਦਿ ਦੇ 53 ਹਜ਼ਾਰ ਕਰੋੜ ਰੁਪਏ ਤਾਂ ਸਿਰਫ ਪੱਛਮੀ ਬੰਗਾਲ ਦੇ ਹੀ ਕੇਂਦਰ 'ਤੇ ਬਾਕੀ ਹੈ। ਜੇਕਰ ਉਹ ਸਾਨੂੰ ਕੁੱਝ ਰੁਪਏ ਦੇ ਦਿੰਦੇ ਹਨ ਤਾਂ ਅਸੀਂ ਕੰਮ ਸ਼ੁਰੂ ਕਰ ਸੱਕਦੇ ਹਾਂ।

File photoFile photo

ਇਸ ਤੋਂ ਪਹਿਲਾਂ ਹਵਾਈ ਸਰਵੇਖਣ ਤੋਂ ਬਾਅਦ ਪੀ.ਐਮ. ਨਰਿੰਦਰ ਮੋਦੀ ਨੇ ਕਿਹਾ, ਅਮਫਾਨ ਚੱਕਰਵਾਤ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕੋਸ਼ਿਸ਼ ਕੀਤੀ ਪਰ ਉਸ ਦੇ ਬਾਵਜੂਦ ਕਰੀਬ 80 ਲੋਕਾਂ ਦੀ ਜ਼ਿੰਦਗੀ ਨਹੀਂ ਬਚਾਅ ਸਕੇ। ਇਸ ਦਾ ਸਾਨੂੰ ਸਾਰਿਆਂ ਨੂੰ ਦੁੱਖ ਹੈ ਅਤੇ ਜਿਨ੍ਹਾਂ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਹੈ ਉਨ੍ਹਾਂ ਦੇ  ਪ੍ਰਤੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੰਵੇਦਨਾਵਾਂ ਹਨ।  (ਏਜੰਸੀਆਂ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement