ਇਲਾਜ ਲਈ ਮੁੰਬਈ ਪਹੁੰਚੇ ਲਾਲੂ ਯਾਦਵ
Published : May 23, 2018, 12:01 pm IST
Updated : May 23, 2018, 12:01 pm IST
SHARE ARTICLE
Laloo Prasad Yadav Hospital Mumbai
Laloo Prasad Yadav Hospital Mumbai

ਚਾਰਾ ਘਪਲੇ 'ਚ ਸਜ਼ਾਯਾਫ਼ਤਾ ਰਾਜਦ ਦੇ ਸੁਪਰੀਮੋ ਲਾਲੂ ਯਾਦਵ ਨੂੰ ਅਸਥਾਈ ਜ਼ਮਾਨਤ ਮਿਲੀ ਹੋਈ ਹੈ

ਪਟਨਾ, ਚਾਰਾ ਘਪਲੇ 'ਚ ਸਜ਼ਾਯਾਫ਼ਤਾ ਰਾਜਦ ਦੇ ਸੁਪਰੀਮੋ ਲਾਲੂ ਯਾਦਵ ਨੂੰ ਅਸਥਾਈ ਜ਼ਮਾਨਤ ਮਿਲੀ ਹੋਈ ਹੈ ਤੇ ਕਈ ਬੀਮਾਰੀਆਂ ਤੋਂ ਪੀੜਤ ਹੋਣ ਕਾਰਨ ਉਹ ਇਲਾਜ ਕਰਵਾਉਣ ਲਈ ਮੁੰਬਈ ਪਹੁੰਚ ਗਏ ਹਨ। ਦਸ ਦਈਏ ਕਿ ਅਦਾਲਤ ਨੇ ਲਾਲੂ ਯਾਦਵ ਛੇ ਹਫ਼ਤੇ ਦੀ ਜ਼ਮਾਨਤ ਦਿਤੀ ਹੈ। ਜਦੋਂ ਉਹ ਇਥੇ ਜੈਪ੍ਰਕਾਸ਼ ਨਰਾਇਣ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਹ ਵੀ੍ਹਲ ਚੇਅਰ 'ਤੇ ਬੈਠੇ ਹੋਏ ਸਨ। 

Laloo Prasad Yadav Laloo Prasad Yadavਇਸ ਮੌਕੇ ਲਾਲੂ ਯਾਦਵ ਨਾਲ ਉਨ੍ਹਾਂ ਦੇ ਕਰੀਬੀ ਤੇ ਪਾਰਟੀ ਦੇ ਸੀਨੀਅਰ ਨੇਤਾ ਭੋਲਾ ਯਾਦਵ ਵੀ ਸਨ।  69 ਸਾਲਾ ਲਾਲੂ ਯਾਦਵ ਦੇ ਪਰਵਾਰਕ ਸੂਤਰਾਂ ਨੇ ਦਸਿਆ ਕਿ ਲਾਲੂ ਯਾਦਵ ਨੇ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਪ੍ਰਸਿੱਧ ਡਾਕਟਰ ਰਮਾਂਕਾਂਤ ਪਾਡੇ ਤੋਂ ਮਿਲਣ ਦਾ ਸਮਾਂ ਮੰਗਿਆ ਹੈ।

Laloo Prasad Yadav Laloo Prasad Yadavਉਨ੍ਹਾਂ ਦਸਿਆ ਕਿ ਉਹ ਇਸ ਤੋਂ ਇਲਾਵਾ ਗੁਰਦੇ ਦੀ ਬੀਮਾਰੀ ਤੋਂ ਵੀ ਪੀੜਤ ਹਨ ਇਸ ਲਈ ਉਹ ਕਿਸੇ ਗੁਰਦਿਆਂ ਦੀ ਬੀਮਾਰੀ ਦੇ ਮਾਹਰ ਡਾਕਟਰ ਤੋਂ ਵੀ ਸਲਾਹ ਲੈਣਗੇ। ਦਸ ਦਈਏ ਕਿ ਅਦਾਲਤ ਨੇ ਲਾਲੂ ਯਾਦਵ ਦੀ ਜ਼ਮਾਨਤ ਦੀ ਅਰਜ਼ੀ ਵੀ ਇਸੇ ਆਧਾਰ 'ਤੇ ਸਵੀਕਾਰ ਕੀਤੀ ਸੀ ਕਿ ਉਨ੍ਹਾਂ ਨੇ ਕਈ ਗੰਭੀਰ ਬੀਮਾਰੀਆਂ ਦਾ ਇਲਾਜ ਕਰਵਾਉਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement