ਚਾਰਾ ਘੁਟਾਲਾ: ਲਾਲੂ ਯਾਦਵ ਸਮੇਤ 16 ਜਣੇ ਦੋਸ਼ੀ ਕਰਾਰ
Published : Dec 23, 2017, 10:41 pm IST
Updated : Dec 23, 2017, 5:11 pm IST
SHARE ARTICLE

ਰਾਂਚੀ, 23 ਦਸੰਬਰ: ਰਾਂਚੀ ਦੀ ਇਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਚਾਰਾ ਘੁਟਾਲੇ ਦੇ ਇਕ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਮੇਤ 16 ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ। ਲਾਲੂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਆਰ.ਕੇ. ਰਾਣਾ ਅਤੇ ਜਗਦੀਸ਼ ਸ਼ਰਮਾ ਅਤੇ ਕਈ ਆਈ.ਏ.ਐਸ. ਅਧਿਕਾਰੀਆਂ ਨੂੰ ਤਿੰਨ ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਜਦਕਿ ਇਸ ਮਾਮਲੇ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ ਛੇ ਜਣਿਆਂ ਨੂੰ ਅਦਾਲਤ ਨੇ ਨਿਰਦੋਸ਼ ਕਰਾਰ ਦਿੰਦਿਆਂ ਰਿਹਾਅ ਕਰ ਦਿਤਾ ਹੈ।ਇਸ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਬਿਰਸਾ ਮੁੰਡਾ ਜੇਲ ਭੇਜ ਦਿਤਾ ਗਿਆ ਹੈ।ਸਜ਼ਾ ਸੁਣਾਏ ਜਾਂਦੇ ਹੀ ਲਾਲੂ, ਸ਼ਰਮਾ, ਆਈ.ਏ.ਐਸ. ਅਧਿਕਾਰੀ ਬੇਕ ਜੂਲੀਅਸ ਸਮੇਤ ਕਈ ਜਣਿਆਂ ਦੇ ਚਿਹਰਿਆਂ ਉਤੇ ਮਾਯੂਸੀ ਛਾ ਗਈ। ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀਆਂ ਅੱਖਾਂ ਵੀ ਭਰ ਆਈਆਂ। ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ 950 ਕਰੋੜ ਰੁਪਏ ਦੇ ਚਾਰਾ ਘੁਟਾਲਾ ਨਾਲ ਜੁੜੇ ਦੇਵਧਰ ਕੋਸ਼ਾਗਰ ਤੋਂ 89 ਲੱਖ, 27 ਹਜ਼ਾਰ ਰੁਪਏ ਦੀ ਨਾਜਾਇਜ਼ ਨਿਕਾਸੀ ਦੇ ਮੁਕੱਦਮੇ ਵਿਚ ਅੱਜ ਇਹ ਫ਼ੈਸਲਾ ਸੁਣਾਇਆ। ਇਹ ਮਾਮਲਾ 1990 ਤੋਂ 1994 ਤਕ ਦੇਵਧਰ ਕੋਸ਼ਾਗਾਰ ਤੋਂ ਨਾਜਾਇਜ਼ ਢੰਗ ਨਾਲ ਰੁਪਏ ਦੀ ਨਿਕਾਸੀ ਨਾਲ ਸਬੰਧਤ ਹੈ। ਸੀ.ਬੀ.ਆਈ. ਨੇ 27 ਅਕਤੂਬਰ 1997 ਨੂੰ ਮੁਕੱਦਮਾ ਨੰਬਰ ਆਰਸੀ, 


64 ਏ, 1996 ਦਰਜ ਕੀਤਾ ਸੀ ਅਤੇ ਲਗਭਗ 21 ਸਾਲਾਂ ਬਾਅਦ ਇਸ ਮਾਮਲੇ ਵਿਚ ਅੱਜ ਫ਼ੈਸਲਾ ਸੁਣਾਇਆ ਗਿਆ।ਇਸ ਮਾਮਲੇ ਵਿਚ ਕੁਲ 38 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਵਿਚੋਂ 11 ਦੀ ਮੌਤ ਹੋ ਚੁੱਕੀ ਹੈ, ਉਥੇ ਤਿੰਨ ਸੀਬੀਆਈ ਦੇ ਗਵਾਹ ਬਣ ਗਏ ਜਦਕਿ ਦੋ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 2006-07 ਵਿਚ ਹੀ ਸਜ਼ਾ ਸੁਣਾ ਦਿਤੀ ਗਈ ਸੀ। ਇਸ ਤੋਂ ਬਾਅਦ 22 ਦੋਸ਼ੀ ਬਚ ਗਏ ਸਨ, ਜਿਨ੍ਹਾਂ ਬਾਰੇ ਅੱਜ ਫ਼ੈਸਲਾ ਸੁਣਾਇਆ ਗਿਆ।ਇਸ ਮਾਮਲੇ ਵਿਚ ਤਿੰਨ ਆਈ.ਏ.ਐਸ. ਅਧਿਕਾਰੀਆਂ ਫੂਲਚੰਦ ਸਿੰਘ, ਬੇਕ ਜੂਲੀਅਸ ਤੇ ਮਹੇਸ਼ ਪ੍ਰਸਾਦ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਚਾਈਬਾਸਾ ਟਰੈਜ਼ਰੀ ਤੋਂ 37 ਕਰੋੜ 70 ਲੱਖ ਰੁਪਏ ਨਾਜਾਇਜ਼ ਢੰਗ ਨਾਲ ਨਿਕਾਸੀ ਕਰਨ ਦੇ ਚਾਰਾ ਘੁਟਾਲੇ ਦੇ ਇਕ ਹੋਰ ਮਾਮਲੇ ਵਿਚ ਵੀ ਇਨ੍ਹਾਂ ਸਾਰਿਆਂ ਨੂੰ ਸਜ਼ਾ ਹੋ ਚੁੱਕੀ ਹੈ। (ਪੀ.ਟੀ.ਆਈ.)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement