ਟਰੱਕ ਅਤੇ ਬੱਸ ਦੀ ਟੱਕਰ 'ਚ 4 ਦੀ ਮੌਤ, 22 ਜ਼ਖਮੀ

By : GAGANDEEP

Published : Apr 23, 2023, 11:42 am IST
Updated : Apr 23, 2023, 11:42 am IST
SHARE ARTICLE
photo
photo

ਹਾਦਸੇ ਤੋਂ ਬਾਅਦ ਪਲਟਿਆ ਟਰੱਕ

 

ਪੁਣੇ: ਮਹਾਰਾਸ਼ਟਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪੁਣੇ ਸ਼ਹਿਰ ਦੇ ਨਰਹੇ ਇਲਾਕੇ ਨੇੜੇ ਅੱਜ ਯਾਨੀ ਐਤਵਾਰ ਤੜਕੇ 3 ਵਜੇ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਪਲਟ ਗਿਆ ਅਤੇ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ: ਸਵੱਛ ਭਾਰਤ ਮਿਸ਼ਨ: ਸੰਗਰੂਰ ਜ਼ਿਲ੍ਹੇ ਦੇ 108 ਪਿੰਡਾਂ ਨੂੰ ਮਿਲਿਆ ਓਡੀਐਫ ਪਲੱਸ ਦਰਜਾ

ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 22 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਪੁਣੇ-ਬੰਗਲੌਰ ਹਾਈਵੇਅ 'ਤੇ ਵਾਪਰਿਆ। ਜਿੱਥੇ ਇੱਕ ਟਰੱਕ ਅਤੇ ਇੱਕ ਪ੍ਰਾਈਵੇਟ ਬੱਸ ਦੀ ਟੱਕਰ ਹੋ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਮੋਗਾ ਦੇ ਪਿੰਡ ਰੋਡੇ ਨੂੰ ਘੇਰ ਕੇ ਸਵੇਰੇ 6:45 ਵਜੇ ਅੰਮ੍ਰਿਤਪਾਲ ਨੂੰ NSA ਤਹਿਤ ਕੀਤਾ ਗ੍ਰਿਫ਼ਤਾਰ  

ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪੁਣੇ-ਬੈਂਗਲੁਰੂ ਹਾਈਵੇਅ 'ਤੇ ਸਵੇਰੇ 3 ਵਜੇ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement