ਕੋਰੋਨਾ ਇਲਾਜ ਲਈ DGCI ਨੇ Zydus ਦੀ ਵਿਰਾਫਿਨ ਨੂੰ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ
Published : Apr 23, 2021, 4:29 pm IST
Updated : Apr 23, 2021, 4:29 pm IST
SHARE ARTICLE
DGCI approves emergency use for Zydus Cadila's ‘Virafin
DGCI approves emergency use for Zydus Cadila's ‘Virafin

DGCI ਨੇ ਕੋਵਿਡ-19 ਦੀ ਹਲਕੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਜ਼ੈਡਸ ਕੈਡਿਲਾ ਦੀ ਵਿਰਾਫਿਨ (PegIFN ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਕੋਵਿਡ-19 ਦੀ ਹਲਕੀ ਲਾਗ ਵਾਲੇ ਮਰੀਜ਼ਾਂ ਦੇ ਇਲਾਜ ਲਈ ਜ਼ੈਡਸ ਕੈਡਿਲਾ ਦੀ ਵਿਰਾਫਿਨ (PegIFN ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਅਹਿਮਦਾਬਾਦ ਦੀ ਦਵਾ ਨਿਰਮਾਤਾ ਕੰਪਨੀ ਜ਼ੈਡਸ  ਨੇ ਦੱਸਿਆ ਕਿ Pegylated Interferon Alpha 2b ਜਾਂ PegiHep ਦਵਾਈ 91.15 ਫੀਸਦ ਅਸਰਦਾਰ ਸਾਬਿਤ ਹੋਈ ਹੈ। 

DGCI approves emergency use for Zydus Cadila's ‘VirafinDGCI approves emergency use for Zydus Cadila's ‘Virafin

ਕੰਪਨੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਕੋਵਿਡ ਮਰੀਜ਼ਾਂ ਵਿਚ ਆਕਸੀਜਨ ਸਪਲਾਈ ਦੀ ਲੋੜ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। 
ਕੰਪਨੀ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਰਾਫਿਨ ਐਂਟੀ ਵਾਇਰਲ ਦਵਾਈ ਹੈ ਜੋ ਕਿ ਕੋਵਿਡ ਦੀ ਹਲਕੀ ਲਾਗ ਵਾਲੇ ਮਰੀਜਾਂ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਇਕ ਖੁਰਾਕ ਨਾਲ ਹੀ ਮਰੀਜ਼ ਦੇ ਇਲਾਜ ਵਿਚ ਕਾਫੀ ਮਦਦ ਮਿਲ ਸਕਦੀ ਹੈ।  

Covid VaccinationCovid Vaccination

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਦੇ ਚਲਦਿਆਂ ਕਈ ਸੰਸਥਾਵਾਂ ਵੱਲੋਂ ਇਲਾਜ ਦੀ ਖੋਜ ਕੀਤੀ ਜਾ ਰਹੀ ਹੈ। ਇਸ ਦੌਰਾਨ ਰੇਮਡੇਸਿਵਿਰ ਅਤੇ ਫੈਬੀਪਿਰਾਵਿਰ ਆਦਿ ਦਵਾਈਆਂ ਦੀ ਮਦਦ ਨਾਲ ਹਲਕੀ ਲਾਗ ਵਾਲੇ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement