ਕੁੜੀਆਂ ਨਾਲ ਵਿਤਕਰਾ ਅਜੇ ਵੀ ਵਿਆਪਕ, ਕੰਨਿਆ ਭਰੂਣ ਹਤਿਆ ਇਸ ਦਾ ਸਭ ਤੋਂ ਭੈੜਾ ਰੂਪ : ਸੁਪਰੀਮ ਕੋਰਟ
Published : Feb 23, 2026, 8:24 pm IST
Updated : Feb 23, 2026, 8:24 pm IST
SHARE ARTICLE
Discrimination against girls still widespread, female foeticide its worst form: Supreme Court
Discrimination against girls still widespread, female foeticide its worst form: Supreme Court

ਨਾ ਸਿਰਫ਼ ਲਿੰਗ ਨਿਰਧਾਰਣ ਅਤੇ ਚੋਣ ਨੂੰ ਗੈਰਕਾਨੂੰਨੀ ਐਲਾਨ ਕੀਤਾ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਕੁੜੀਆਂ ਨਾਲ ਵਿਤਕਰਾ ਵਿਆਪਕ ਹੈ ਅਤੇ ਇਸ ਦਾ ਸਭ ਤੋਂ ਭੈੜਾ ਰੂਪ ਕੰਨਿਆ ਭਰੂਣ ਹਤਿਆ ਹੈ। ਜਸਟਿਸ ਮਨੋਜ ਮਿਸਰਾ ਅਤੇ ਉੱਜਲ ਭੂਈਆਂ ਦੀ ਬੈਂਚ ਨੇ ਗੁੜਗਾਉਂ ਦੇ ਇਕ ਰੇਡੀਓਲੋਜਿਸਟ ਵਿਰੁੱਧ ਦਰਜ ਕੇਸ ਰੱਦ ਕਰਨ ਤੋਂ ਇਨਕਾਰ ਕਰਦਿਆਂ ਇਹ ਟਿਪਣੀਆਂ ਕੀਤੀਆਂ।

ਬੈਂਚ ਨੇ ਜ਼ੋਰ ਦਿੱਤਾ ਕਿ ਸੰਸਦ ਨੇ ਨਾ ਸਿਰਫ਼ ਲਿੰਗ ਨਿਰਧਾਰਣ ਅਤੇ ਚੋਣ ਨੂੰ ਗੈਰਕਾਨੂੰਨੀ ਐਲਾਨ ਕੀਤਾ ਹੈ, ਸਗੋਂ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੈਟਲ ਤਕਨੀਕਾਂ ਨੂੰ ਵੀ ਰੋਕਿਆ ਹੈ। ਅਦਾਲਤ ਨੇ ਕਿਹਾ, ‘‘ਪੀ.ਸੀ.ਪੀ.ਐਨ.ਡੀ.ਟੀ. ਐਕਟ ਦਾ ਮਕਸਦ ਕੁੜੀ ਬੱਚੀ ਦੇ ਜੀਵਨ ਦੇ ਅਧਿਕਾਰ ਦੀ ਰੱਖਿਆ ਕਰਨਾ ਹੈ।’’ ਅਦਾਲਤ ਨੇ ਇਹ ਵੀ ਕਿਹਾ ਕਿ ਜੇ ਲਿੰਗ ਅਨੁਪਾਤ ਵਿਗੜਦਾ ਹੈ ਤਾਂ ਇਸ ਨਾਲ ਔਰਤਾਂ ਵਿਰੁੱਧ ਹਿੰਸਾ, ਤਸਕਰੀ ਅਤੇ ਵਿਆਹ ਲਈ ਕੁੜੀਆਂ ਖਰੀਦਣ ਵਰਗੀਆਂ ਪ੍ਰਥਾਵਾਂ ਵਧ ਸਕਦੀਆਂ ਹਨ। ਇਸ ਲਈ, ਕਾਨੂੰਨ ਦਾ ਉਦੇਸ਼ ਕੁੜੀ ਬੱਚੀ ਨੂੰ ਬਚਾਉਣਾ ਅਤੇ ਭੇਦਭਾਵ-ਮੁਕਤ ਸਮਾਜ ਵੱਲ ਕਦਮ ਵਧਾਉਣਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement