ਹਿੰਦੂ ਔਰਤ ਅਤੇ ਮੁਸਲਿਮ ਮਰਦ ਦਾ ਵਿਆਹ ਗ਼ੈਰਕਾਨੂੰਨੀ : ਸੁਪਰੀਮ ਕੋਰਟ
Published : Jan 23, 2019, 10:50 am IST
Updated : Jan 23, 2019, 10:50 am IST
SHARE ARTICLE
Marriage
Marriage

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਦੂ ਮਹਿਲਾ ਅਤੇ ਮੁਸਲਮਾਨ ਪੁਰਸ਼ ਦੇ ਵਿਆਹ ਨਾ ਤਾਂ 'ਨਿਯਮਿਤ ਹੈ ਅਤੇ ਨਾ ਹੀ ਜਾਇਜ਼' ਪਰ ਇਸ ਵਿਆਹ ਤੋਂ ਪੈਦਾ ਹੋਈ ਔਲਾਦ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਦੂ ਮਹਿਲਾ ਅਤੇ ਮੁਸਲਮਾਨ ਪੁਰਸ਼ ਦੇ ਵਿਆਹ ਨਾ ਤਾਂ 'ਨਿਯਮਿਤ ਹੈ ਅਤੇ ਨਾ ਹੀ ਜਾਇਜ਼' ਪਰ ਇਸ ਵਿਆਹ ਤੋਂ ਪੈਦਾ ਹੋਈ ਔਲਾਦ ਜਾਇਜ਼ ਹੈ ਅਤੇ ਉਹ ਅਪਣੇ ਪਿਤਾ ਦੀ ਜਾਇਦਾਦ ਵਿਚ ਹਿੱਸਾ ਪਾਉਣ ਦਾ ਹੱਕਦਾਰ ਹੈ। ਇਸਦੇ ਨਾਲ ਹੀ ਕੋਰਟ ਨੇ ਕਿਹਾ ਕਿ ਕਾਨੂੰਨ ਇਸ ਤਰ੍ਹਾਂ ਦੇ ਵਿਆਹ ਵਿਚ ਮਹਿਲਾ ਭੱਤਾ ਪਾਉਣ ਦੀ ਹੱਕਦਾਰ ਤਾਂ ਹੈ ਪਰ ਉਸਨੂੰ ਅਪਣੇ ਪਤੀ ਦੀ ਜਾਇਦਾਦ ਵਿਚ ਕੋਈ ਹਿੱਸਾ ਨਹੀਂ ਮਿਲੇਗਾ।

ਕੋਰਟ ਨੇ ਇਹ ਆਦੇਸ਼ ਜਾਇਦਾਦ ਵਿਵਾਦ ਦੀ ਸੁਣਵਾਈ ਦੇ ਦੌਰਾਨ ਦਿਤਾ। ਜੱਜ ਏਨਵੀ ਰਮਨ ਅਤੇ ਐਮਐਮ ਸ਼ਾਂਤਗੋਦਰ ਦੀ ਬੈਂਚ ਨੇ ਕੇਰਲਾ ਦੀ ਹਾਈਕੋਰਟ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ ਜਿਸ ਵਿਚ ਕਿਹਾ ਗਿਆ ਕਿ ਮੁਹੰਮਦ ਇਲਿਆਸ ਅਤੇ ਵਲੀਮਾ (ਵਿਆਹ ਦੇ ਸਮੇਂ ਹਿੰਦੂ ਮਹਿਲਾ) ਦੇ ਪੁੱਤਰ ਜਾਇਜ ਹਨ ਅਤੇ ਅਪਣੇ ਪਿਤਾ ਦੀ ਜਾਇਦਾਦ ਵਿਚ ਹਿੱਸਾ ਪਾਉਣ ਦਾ ਹੱਕਦਾਰ ਹੈ।

Supreme CourtSupreme Court

ਬੈਂਚ ਨੇ ਕਿਹਾ, 'ਅਸੀ ਇਸ ਸਿੱਟੇ ਉਤੇ ਪਹੁੰਚੇ ਹਾਂ ਕਿ ਅਜਿਹੀ ਕਿਸੇ ਮਹਿਲਾਂ ਤੋਂ ਜੋ ਮੂਰਤੀ ਪੂਜਾ ਕਰਦੀ ਹੈ ਜਾਂ ਫਿਰ ਅੱਗ ਨੂੰ ਪੂਜਦੀ ਹੋਵੇ ਉਸਦਾ ਮੁਸਲਮਾਨ ਪੁਰਸ਼ ਨਾਲ ਵਿਆਹ ਨਾ ਤਾਂ ਜਾਇਜ ਹੈ ਅਤੇ ਨਹੀਂ ਹੀ ਆਦਰ ਯੋਗ ਹੈ, ਇਹ ਸਿਰਫ਼ ਇਕ ਅਨਿਯਮਿਤ ਵਿਆਹ ਹੈ। ਅਜਿਹੇ ਵਿਆਹ ਤੋਂ ਪੈਦਾ ਹੋਈ ਔਲਾਦ ਅਪਣੇ ਪਿਤਾ ਦੀ ਜਾਇਦਾਦ ਉਤੇ ਦਾਅਵਾ ਕਰਨ ਦੀ ਹੱਕਦਾਰ ਹੈ।' 

ਅਸਲ ਵਿਚ ਇਲਿਆਸ ਅਤੇ ਵਲੀਮਾ ਦੇ ਬੇਟੇ ਸ਼ਮਸੂਦੀਨ ਨੇ ਅਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਉਤੇ ਦਾਅਵਾ ਕੀਤਾ ਹੈ। ਉਥੇ ਹੀ ਸ਼ਮਸੂਦੀਨ ਦੇ ਚਚੇਰੇ ਭਰਾ ਉਸਦੀ ਮਾਂ ਦੇ ਹਿੰਦੂ (ਵਿਆਹ ਦੇ ਸਮੇਂ) ਹੋਣ ਅਤੇ ਇਲਿਆਸ ਤੋਂ ਗ਼ੈਰਕਾਨੂੰਨੀ ਵਿਆਹ ਦੀ ਗੱਲ ਕਹਿ ਕੇ ਜਾਇਦਾਦ ਵਿਚ ਹਿੱਸੇਦਾਰੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦੇ ਦੌਰਾਨ ਵਲੀਮਾ ਨੇ ਧਰਮ ਪਰਿਵਰਤਨ ਨਹੀਂ ਕੀਤਾ ਸੀ ਇਸ ਲਈ ਸ਼ਮਸੂਦੀਨ ਜਾਇਦਾਦ ਪਾਉਣ ਦਾ ਹੱਕਦਾਰ ਨਹੀਂ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement