ਇਰਾਕ ਦੀ ਰਾਜਧਾਨੀ ਬਗਦਾਦ 'ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ
Published : Nov 22, 2020, 2:29 pm IST
Updated : Nov 22, 2020, 2:29 pm IST
SHARE ARTICLE
ISIS
ISIS

ਸਾਲ 2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ।

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ISIS ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਅੱਠ ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ 'ਚ 6 ਸੁਰੱਖਿਆ ਕਰਮੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਤੋਂ ਕਰੀਬ 200 ਕਿਲੋਮੀਟਰ ਦੂਰ ਜਿਹਾਦੀਆਂ ਨੇ ਇਕ ਵਿਸਫੋਟ ਕੀਤਾ ਤੇ ਸੁਰੱਖਿਆ ਬਲਾਂ 'ਤੇ ਅੰਧਾਧੁੰਦ ਗੋਲ਼ੀਆਂ ਚਲਾਈਆਂ ਹਨ। ਦੱਸ ਦੇਈਏ ਕਿ ਸਾਲ 2017 ਦੇ ਅੰਤ 'ਚ ਇਰਾਕੀ ਸੁਰੱਖਿਆ ਬਲਾ ਨੇ ਇਰਾਕ 'ਚ ਆਈਐਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਸੀ। 

ISIS

ਇਸ ਤੋਂ ਬਾਅਦ ਇਰਾਕ ਦੀ ਸੁਰੱਖਿਆ ਹਾਲਾਤ 'ਚ ਸੁਧਾਰ ਹੋਇਆ ਹੈ। ਹਾਲਾਂਕਿ, ਆਈਐਸ ਦੇ ਬਚੇ ਹੋਏ ਅੱਤਵਾਦੀ ਉਦੋਂ ਤੋਂ ਸ਼ਹਿਰੀ ਇਲਾਕਿਆਂ, ਰੇਗਿਸਤਾਨ ਤੇ ਬੀਹੜ ਇਲਾਕਿਆਂ 'ਚ ਚਲੇ ਗਏ ਹਨ। ਸੁਰੱਖਿਆ ਬਲਾਂ ਅਤੇ ਨਾਗਰਿਕਾਂ ਖਿਲਾਫ ਲਗਾਤਾਰ ਛਾਪਾਮਾਰ ਹਮਲੇ ਕਰ ਰਹੇ ਹਨ। 

ਜਿਕਰਯੋਗ ਹੈ ਕਿ ਇਰਾਕ 'ਚ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਹਨ। ਚਾਰ ਦਿਨ ਪਹਿਲਾਂ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜ਼ੋਨ 'ਚ ਘੱਟੋ ਘੱਟ ਦੋ ਰਾਕੇਟ ਦਾਗੇ ਗਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement