ਹੁਸੈਨੀਵਾਲਾ ਬਾਰਡਰ 'ਤੇ ਮੁੜ ਦੇਖੇ ਗਏ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ
Published : Oct 22, 2019, 1:07 pm IST
Updated : Oct 22, 2019, 1:07 pm IST
SHARE ARTICLE
Pakistan drone
Pakistan drone

ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ 'ਤੇ ਬੀਤੀ ਰਾਤ 10.30 ਕੁ ਵਜੇ ਦੇ ਕਰੀਬ ਇਕ ਵਾਰ ਫਿਰ ਪਾਕਿਸਤਾਨ

ਫਿਰੋਜ਼ਪੁਰ :  ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸਰਹੱਦ 'ਤੇ ਬੀਤੀ ਰਾਤ 10.30 ਕੁ ਵਜੇ ਦੇ ਕਰੀਬ ਇਕ ਵਾਰ ਫਿਰ ਪਾਕਿਸਤਾਨ ਵਲੋਂ ਉਡਾਏ ਗਏ 3 ਡਰੋਨਾਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੇ ਡਰੋਨਾਂ ਨੂੰ ਦੇਖਦੇ ਸਾਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।ਜਿਸ ਕਾਰਨ ਪਾਕਿਸਤਾਨੀ ਡਰੋਨ ਪਾਕਿ ਵਾਪਸ ਜਾਣ 'ਚ ਕਾਮਯਾਬ ਹੋ ਗਏ।

Pakistan dronePakistan drone

ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕਾਂ 'ਚ ਡਰ ਪੈਦਾ ਹੋ ਗਿਆ। ਦੱਸ ਦਈਏ ਕਿ 8 ਅਕਤੂਬਰ ਨੂੰ ਵੀ ਹੁਸੈਨੀਵਾਲਾ 'ਚ ਬੀਐਸਐਫ ਨੇ ਡਰੋਨ ਉੱਡਦਾ ਦੇਖਿਆ ਸੀ। ਭਾਰਤ ਪਾਕਿ ਸਰਹੱਦ ਦੀ ਚੈਕ ਪੋਸਟ ਐਚ ਕੇ ਟਾਵਰ ਦੇ ਕੋਲ ਪਾਕਿਸਤਾਨ ਦੇ ਵੱਲ 5 ਵਾਰ ਡਰੋਨ ਉੱਡਦਾ ਦੇਖਿਆ ਗਿਆ। ਇਹ ਡਰੋਨ ਇੱਕ ਵਾਰ ਭਾਰਤੀ ਸੀਮਾ 'ਚ ਵੀ ਪਰਵੇਸ਼ ਹੋਇਆ ਸੀ।

Pakistan dronePakistan drone

ਪਾਕਿਸਤਾਨ ਦੇ ਵੱਲੋਂ ਉੱਡੇ ਇਸ ਡਰੋਨ ਨੂੰ ਪਹਿਲੀ ਵਾਰ ਰਾਤ 10 ਵਜੇ ਤੋਂ 10 : 40 ਤੱਕ ਦੇਖਿਆ ਗਿਆ। ਇਸ ਤੋਂ ਬਾਅਦ ਰਾਤ 12 ਵਜਕੇ 25 ਮਿੰਟ 'ਤੇ ਇਹ ਡਰੋਨ ਦੁਬਾਰਾ ਦਿਖਾਈ ਦਿੱਤਾ ਸੀ ਜਿਸ ਦੇ ਮੁੱਦੇਨਜ਼ਰ ਬੀ. ਐੱਸ. ਐੱਫ. ਜਵਾਨਾਂ ਅਤੇ ਸੁਰੱਖਿਆਂ ਏਜੰਸੀਆਂ ਵਲੋਂ ਸਰਹੱਦਾਂ ਦੀ ਚੌਕਸੀ ਵਧਾ ਦਿੱਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement