ਪਾਕਿਸਤਾਨ ਦੇ ਇਕ ਮੰਦਰ ਵਿਚ ਮੁਸਲਿਮ ਅਧਿਆਪਕ ਨੂੰ ਵਿਦਿਆਰਥੀ ਕਹਿੰਦੇ ਹਨ "ਜੈ ਸ਼੍ਰੀ ਰਾਮ"
Published : Aug 22, 2018, 6:23 pm IST
Updated : Aug 22, 2018, 6:23 pm IST
SHARE ARTICLE
Student
Student "Jai Shri Ram"

ਪਾਕਿਸਤਾਨ, ਕਰਾਚੀ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇੱਕ ਮੰਦਰ ਵਿਚ ਬਣੇ ਸਕੂਲ ਵਿਚ ..

ਪਾਕਿਸਤਾਨ, ਕਰਾਚੀ, ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇੱਕ ਮੰਦਰ ਵਿਚ ਬਣੇ ਸਕੂਲ ਵਿਚ ਹਿੰਦੂ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਣ ਵਾਲੀ ਮੁਸਲਿਮ ਅਧਿਆਪਿਕਾ ਉਨਮ  ਆਗਾ ਦੇ ਵਿਦਿਆਰਥੀ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਆਪਣੀ ਟੀਚਰ ਦਾ ਸਵਾਗਤ ਕਰਦੇ ਹਨ। ਸ਼ਹਿਰ ਦੀ ਬਸਤੀ ਗੁਰੂ ਖੇਤਰ ਵਿਚ ਉਨਮ ਇੱਕ ਮੰਦਰ ਦੇ ਅੰਦਰ ਸਕੂਲ ਚਲਾਉਂਦੀ ਹੈ। ਇਹ ਸਕੂਲ ਅਸਥਾਈ ਹਿੰਦੂ ਬਸਤੀ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ।

Pakistan TemplePakistan Temple ਇਸ ਬਸਤੀ ਵਿਚ 80 ਤੋਂ 90 ਹਿੰਦੂ ਪਰਵਾਰ ਰਹਿੰਦੇ ਹਨ। ਜ਼ਮੀਨ ਹਥਿਆਉਣ ਵਾਲਿਆਂ ਦੀਆਂ ਨਜ਼ਰਾਂ ਇਸ ਅਸਥਾਨ 'ਤੇ ਲੱਗੀਆਂ ਰਹਿੰਦੀਆਂ ਹਨ।  ਉਨਮ ਨੇ ਬੇਹੱਦ ਮੁਸ਼ਕਿਲਾਂ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਬੀੜਾ ਚੁੱਕਿਆ ਹੈ। ਸਕੂਲ ਆਉਣ 'ਤੇ ਉਨਮ ਬੱਚਿਆਂ ਨੂੰ ਕਹਿੰਦੀ ਹੈ ‘ਸਲਾਮ’ ਬਦਲੇ ਵਿਚ ਬੱਚੇ ਕਹਿੰਦੇ ਹਨ ‘ਜੈ ਸ਼੍ਰੀ ਰਾਮ'। ਉਨਮ ਨੇ ਕਿਹਾ, ‘ਜਦੋਂ ਅਸੀ ਮੰਦਰ ਦੇ ਅੰਦਰ ਆਪਣੇ ਸਕੂਲ ਦੇ ਬਾਰੇ ਵਿਚ ਲੋਕਾਂ ਨੂੰ ਦੱਸਦੇ ਹਾਂ ਤਾਂ ਉਹ ਹੈਰਾਨ ਹੋ ਜਾਂਦੇ ਹਾਂ।

Pakistan TemplePakistan Templeਪਰ ਸਾਡੇ ਕੋਲ ਸਕੂਲ ਚਲਾਉਣ ਲਈ ਹੋਰ ਕੋਈ ਸਥਾਨ ਨਹੀਂ ਹੈ। ਉਨਮ ਸਵੀਕਾਰ ਕਰਦੀ ਹੈ ਕਿ ਇਸ ਬਸਤੀ ਦੇ ਨੇੜੇ ਤੇੜੇ ਰਹਿਣ ਵਾਲੇ ਮੁਸਲਮਾਨ ਪਰਵਾਰਾਂ ਨੂੰ ਉਨ੍ਹਾਂ ਦਾ ਉੱਥੇ ਆਉਣਾ ਅਤੇ ਅਨੁਸੂਚਿਤ ਜਾਤੀ ਦੇ ਹਿੰਦੂ ਪਰਵਾਰਾਂ ਨਾਲ ਉਨ੍ਹਾਂ ਦਾ ਮੇਲ-ਮਿਲਾਪ ਪਸੰਦ ਨਹੀਂ ਹੈ। ਉਹ ਕਹਿੰਦੀ ਹੈ ਕਿ ਮੈਂ ਇਹ ਕਰਦੀ ਹਾਂ ਕਿਉਂਕਿ ਇਨ੍ਹਾਂ ਲੋਕਾਂ ਨੂੰ ਆਪਣੇ ਮੁਢਲੇ ਅਧਿਕਾਰਾਂ ਬਾਰੇ ਵੀ ਪਤਾ ਨਹੀਂ ਹੈ। ਇਹ ਬੱਚੇ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।

Pakistan TemplePakistan Templeਇਨ੍ਹਾਂ ਵਿਚੋਂ ਕੁੱਝ ਬੱਚੇ ਨੇੜੇ ਦੇ ਸਕੂਲਾਂ ਵਿਚ ਵੀ ਪੜ੍ਹਨ ਗਏ ਪਰ ਉੱਥੇ ਉਨ੍ਹਾਂ ਨੂੰ ਸਾਮਜਿਕ ਅਤੇ ਧਾਰਮਿਕ ਸਮੱਸਿਆਵਾਂ ਪੇਸ਼ ਆਈਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕਦਮ ਨਾਲ ਹਿੰਦੂ ਬਜ਼ੁਰਗ ਬੇਹੱਦ ਖੁਸ਼ ਹਨ। ਇਸ ਕੰਮ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪੁੱਛੇ ਜਾਣ 'ਤੇ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।

pakistan flagpakistan flagਉਨਮ ਕਹਿੰਦੀ ਹੈ ਕਿ ਮੈਂ ਕਦੇ ਧਰਮ 'ਤੇ ਗੱਲ ਨਹੀਂ ਕਰਦੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੇ ਇਸ ਦਾ ਧਿਆਨ ਰੱਖਦੀ ਹਾਂ ਅਤੇ ਮੈਂ ਅਲੱਗ ਮਜ਼ਮੂਨਾਂ 'ਤੇ ਉਨ੍ਹਾਂ ਦਾ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਧਰਮ ਇਸ ਵਿਚ ਕਿਤੇ ਨਹੀਂ ਆਉਂਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement