ਬੰਗਲਾਦੇਸ਼ : ‘ਅਮਫ਼ਾਨ’ ਕਾਰਨ ਖਾਈ ’ਚ ਡਿੱਗਾ ਟਰੱਕ, 13 ਮਜ਼ਦੂਰਾਂ ਦੀ ਮੌਤ
Published : May 22, 2020, 8:54 am IST
Updated : May 22, 2020, 8:56 am IST
SHARE ARTICLE
File Photo
File Photo

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 268 ਕਿਲੋਮੀਟਰ ਦੂਰ ਗਈਬਾਂਧਾ ਜ਼ਿਲ੍ਹੇ ਵਿਚ ਟਰੱਕ ਦੇ ਪਲਟ ਕੇ ਖਾਈ ਵਿਚ ਡਿੱਗਣ ਨਾਲ ਘਟੋਂ-ਘੱਟ 13 ਮਜ਼ਦੂਰਾਂ ਦੀ ਮੌਤ ਹੋ ਗਈ।

ਢਾਕਾ, 21 ਮਈ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 268 ਕਿਲੋਮੀਟਰ ਦੂਰ ਗਈਬਾਂਧਾ ਜ਼ਿਲ੍ਹੇ ਵਿਚ ਟਰੱਕ ਦੇ ਪਲਟ ਕੇ ਖਾਈ ਵਿਚ ਡਿੱਗਣ ਨਾਲ ਘਟੋਂ-ਘੱਟ 13 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗਈਬਾਂਧਾ ਜ਼ਿਲੇ ਦੇ ਪੁਲਸ ਅਧਿਕਾਰੀ ਮੁਹੰਮਦ ਤੌਹਿਦੁਲ ਨੇ ਸ਼ਿੰਹੂਆ ਨੂੰ ਦਸਿਆ ਕਿ ਇਸ ਦੁਰਘਟਨਾ ਵਿਚ ਘਟਨਾ ਵਾਲੀ ਥਾਂ ’ਤੇ ਹੀ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਿਸ ਟਰੱਕ ਵਿਚ ਇਹ ਲੋਕ ਜਾ ਰਹੇ ਸਨ, ਉਹ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ ਅਤੇ ਖਾਈ ਵਿਚ ਡਿੱਗ ਗਿਆ।

File photoFile photo

ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 8 ਵਜੇ ਹੋਇਆ। ਅਧਿਕਾਰੀ ਮੁਤਾਬਕ ਹਾਦਸੇ ਵਿਚ ਮਰਨ ਵਾਲੇ ਜ਼ਿਆਦਾਤਰ ਲੋਕ ਮਜ਼ਦੂਰ ਹਨ ਅਤੇ ਉਹ ਸਾਰੇ ਲੋਕ ਈਦ-ਓਲ-ਫਿਤਰ ਦੇ ਮੌਕ ’ਤੇ ਢਾਕਾ ਤੋਂ ਅਪਣੇ ਪਿੰਡ ਵਲੋਂ ਜਾ ਰਹੇ ਸਨ ਉਦੋਂ ਇਹ ਹਾਦਸਾ ਹੋਇਆ। ਉਨ੍ਹਾਂ ਦਸਿਆ ਕਿ ਬੁਧਵਾਰ ਨੂੰ ਬੰਗਲਦਾਸ਼ੇ ਅਤੇ ਭਾਰਤੀ ਤੱਟੀ ਖੇਤਰ ਵਿਚ ਆਏ ਅਮਫ਼ਾਨ ਤੂਫ਼ਾਨ ਕਾਰਨ ਟਰੱਕ ਚਾਲਕ ਦਾ ਵਾਹਨ ’ਤੇ ਕੰਟੋਰਲ ਖੋਹ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ। ਵਿਸ਼ਵ ਭਰ ਵਿਚ ਫੈਲੇ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਬੰਗਲਾਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਈਦ ਮਨਾਉਣ ਲਈ ਅਪਣੇ ਪਿੰਡ ਜਾ ਰਹੇ ਹਨ।    (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement