ਕੋਰੋਨਾ ਕਮਾਂਡੋਜ਼ ਨੂੰ ਦੇਸ਼ ਨੇ ਤਾੜੀਆਂ ਵਜਾ ਕੇ ਕੀਤਾ ਸਲਾਮ
Published : Mar 22, 2020, 5:32 pm IST
Updated : Mar 30, 2020, 11:58 am IST
SHARE ARTICLE
Photo
Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ ਹੈ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਥਾਲੀ-ਤਾਲੀ ਵਜਾ ਕੇ ਦੇਸ਼ ਦੀ ਸੇਵਾ ਵਿਚ ਲੱਗੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਕੋਰੋਨਾ ਵਾਇਰਸ ਦੇ ਖਤਰੇ ਤੋਂ ਨਿਪਟਣ ਲਈ ਅੱਜ ਪੂਰਾ ਭਾਰਤ ਇਕਜੁੱਟ ਦਿਖ ਰਿਹਾ ਹੈ।

PhotoPhoto

ਜਨਤਾ ਕਰਫਿਊ ਦਾ ਪਾਲਣ ਕਰਦੇ ਹੋਏ ਲੋਕਾਂ ਨੇ ਅੱਜ ਘਰਾਂ ਵਿਚ ਰਹਿ ਕੇ ਪੀਐਮ ਮੋਦੀ ਵੱਲੋਂ ਸੱਦੇ ਜਨਤਾ ਕਰਫਿਊ ਨੂੰ ਸਮਰਥਨ ਦਿੱਤਾ ਹੈ। ਦੱਸ ਦਈਏ ਕਿ ਪੀਐਮ ਮੋਦੀ ਨੇ 22 ਮਾਰਚ ਨੂੰ ਜਨਤਾ ਕਰਫਿਊ ਵਾਲੇ ਦਿਨ ਦੇਸ਼-ਵਾਸੀਆਂ ਨੂੰ ਸ਼ਾਮ 5 ਵਜੇ ਤਾਲੀ ਵਜਾ ਕੇ, ਥਾਲੀ ਵਜਾ ਕੇ, ਘੰਟੀ ਵਜਾ ਕੇ.. ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੀ ਅਪੀਲ ਕੀਤੀ ਸੀ।

PhotoPhoto

ਇਸ ਦੌਰਾਨ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਪੀਐਮ ਮੋਦੀ ਦੀ ਇਸ ਅਪੀਲ ਨੂੰ ਸਨਰਥਨ ਦਿੱਤਾ। ਸ਼ਾਮ ਪੰਜ ਵਜਦੇ ਹੀ ਲੋਕ ਅਪਣੇ ਘਰਾਂ ਤੋਂ ਬਾਹਰ ਆ ਕੇ ਡਾਕਟਰਾਂ, ਸਿਹਤ ਕਰਮਚਾਰੀਆਂ  ਦਾ ਉਤਸ਼ਾਹ ਵਧਾਉਣ ਲਈ ਤਾਲੀ, ਥਾਲੀ ਅਤੇ ਘੰਟੀ ਵਜਾਉਣ ਲੱਗੇ। ਦੱਸ ਦਈਏ ਕਿ ਭਾਰਤ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਨੂੰ ਫੈਲ਼ਣ ਤੋਂ ਰੋਕਣ ਲਈ ਐਤਵਾਰ ਨੂੰ ਕਰੀਬ ਇਕ ਅਰਬ ਲੋਕ ਘਰਾਂ ਵਿਚ ਬੰਦ ਰਹੇ।

PhotoPhoto

ਇਸ ਭਿਆਨਕ ਵਾਇਰਸ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਏ ਦਿਨ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਗਲੋਬਲ ਅਰਥ ਵਿਵਸਥਾ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement