ਮੋਦੀ ਦੀ ਬਾਈਓਪਿਕ ਦਾ ਪੋਸਟਰ ਵੇਖ ਭੜਕੇ ਜਾਵੇਦ ਅਖ਼ਤਰ
Published : Mar 22, 2019, 9:30 pm IST
Updated : Mar 22, 2019, 9:30 pm IST
SHARE ARTICLE
Javed Akhtar
Javed Akhtar

ਕਿਹਾ, "ਮੈਂ ਨਹੀਂ ਲਿਖਿਆ ਕੋਈ ਗੀਤ"

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਈਓਪਿਕ ਦਾ ਟ੍ਰੇਲਰ ਰੀਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਵਿਵਾਦਾਂ 'ਚ ਘਿਰ ਗਈ ਹੈ। ਫ਼ਿਲਮ ਦੇ ਪੋਸਟਰ 'ਤੇ ਲਿਖਿਆ ਹੈ ਕਿ ਇਸ ਫ਼ਿਲਮ ਦੇ ਗੀਤ ਦੇ ਰਿਲੀਕਸ ਜਾਵੇਦ ਅਖ਼ਤਰ ਨੇ ਲਿਖੇ ਹਨ। ਹੁਣ ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਇਸ ਗੱਲ ਨੂੰ ਖ਼ਾਰਜ ਕਰ ਦਿੱਤਾ।


ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਕਿਹਾ, "ਆਪਣਾ ਨਾਂ ਫ਼ਿਲਮ ਦੇ ਪੋਟਸਰ 'ਚ ਵੇਖ ਕੇ ਮੈਂ ਹੈਰਾਨ ਹਾਂ। ਮੈਂ ਇਸ ਫ਼ਿਲਮ ਦਾ ਕੋਈ ਵੀ ਗੀਤ ਨਹੀਂ ਲਿਖਿਆ ਹੈ। ਫ਼ਿਲਮ ਦੇ ਪੋਸਟਰ 'ਚ ਗੀਤਕਾਰ ਦੇ ਅੱਗੇ ਜਾਵੇਦ ਅਖ਼ਤਰ, ਪ੍ਰਸੂਨ ਜੋਸ਼ੀ, ਸਮੀਰ, ਅਭੇਂਦਰ ਕੁਮਾਰ ਉਪਾਧਿਆਏ, ਪਾਰੀ ਜੀ ਅਤੇ ਲਾਵਰਾਜ ਦੇ ਨਾਂ ਲਿਖੇ ਹਨ।

ਜ਼ਿਕਰਯੋਗ ਹੈ ਕਿ ਇਸ ਫ਼ਿਲਮ 'ਚ ਵਿਵੇਕ ਓਵਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਮੈਰੀ ਕਾਮ ਅਤੇ ਸਰਬਜੀਤ ਜਿਹੀ ਫ਼ਿਲਮਾਂ ਦੇ ਡਾਇਰੈਕਟਰ ਉਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 5 ਅਪ੍ਰੈਲ ਨੂੰ ਰੀਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement