ਰਿਸ਼ੀ ਕਪੂਰ ਨੂੰ ਮਿਲਣ ਪੁੱਜੇ ਜਾਵੇਦ ਅਖਤਰ, ਸ਼ੇਅਰ ਕੀਤੀ ਇਹ ਤਸਵੀਰ
Published : Oct 19, 2018, 3:40 pm IST
Updated : Oct 19, 2018, 3:40 pm IST
SHARE ARTICLE
Javed Akhtar meet Rishi Kapoor
Javed Akhtar meet Rishi Kapoor

ਰਿਸ਼ੀ ਕਪੂਰ ਇਸ ਦਿਨਾਂ ਆਪਣਾ ਇਲਾਜ ਕਰਵਾਉਣ ਲਈ ਨਿਊਯਾਰਕ ਵਿਚ ਹਨ। ਉਨ੍ਹਾਂ ਦਾ ਪੂਰਾ ਪਰਵਾਰ ਉਨ੍ਹਾਂ ਦੇ  ਨਾਲ ਉਥੇ ਹੀ ਹਨ। ਰਿਸ਼ੀ ਦੇ ਸ਼ੁਭਚਿੰਤਕ...

ਮੁੰਬਈ : (ਪੀਟੀਆਈ) ਰਿਸ਼ੀ ਕਪੂਰ ਇਸ ਦਿਨਾਂ ਆਪਣਾ ਇਲਾਜ ਕਰਵਾਉਣ ਲਈ ਨਿਊਯਾਰਕ ਵਿਚ ਹਨ। ਉਨ੍ਹਾਂ ਦਾ ਪੂਰਾ ਪਰਵਾਰ ਉਨ੍ਹਾਂ ਦੇ  ਨਾਲ ਉਥੇ ਹੀ ਹਨ। ਰਿਸ਼ੀ ਦੇ ਸ਼ੁਭਚਿੰਤਕ ਉਨ੍ਹਾਂ ਦੇ ਛੇਤੀ ਠੀਕ ਕਰਨ ਦੀ ਅਰਦਾਸ ਕਰ ਰਹੇ ਹਨ। ਹਾਲ ਹੀ ਵਿਚ ਰਿਸ਼ੀ ਦੇ ਦੋਸਤ ਅਤੇ ਗੀਤਕਾਰ ਜਾਵੇਦ ਅਖਤਰ ਉਨ੍ਹਾਂ ਨੂੰ ਮਿਲਣ ਲਈ ਪੁੱਜੇ। ਰਿਸ਼ੀ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਇਸ ਦੀ ਜਾਣਕਾਰੀ ਦਿਤੀ। ਰਿਸ਼ੀ ਨੇ ਟਵਿਟਰ 'ਤੇ ਜਾਵੇਦ ਅਖਤਰ ਦੇ ਨਾਲ ਇਕ ਮੁਸਕੁਰਾਉਂਦੀ ਹੋਈ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿਚ ਰਿਸ਼ੀ ਦੇ ਨਾਲ ਪਤਨੀ ਨੀਤੂ ਕਪੂਰ ਵੀ ਹਨ।


ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਕਿ ਅਸੀਂ ਲੋਕਾਂ ਨੂੰ ਹਸਾਉਣ ਅਤੇ ਮਨੋਰੰਜਨ ਕਰਨ ਲਈ ਧੰਨਵਾਦ ਜਾਵੇਦ ਸਾਹਿਬ। ਇਥੇ ਮਿਲਣ ਆਉਣ ਲਈ ਤੁਹਾਡਾ ਧੰਨਵਾਦ। ਤੁਹਾਡੇ ਬਲਾਕ ਬਸਟਰ ਮਿਊਜ਼ਿਕਲ ਸ਼ੋਅ ਦੇ ਸਕਸੈਸਫੁਲ ਬਣੇ ਰਹਿਣ ਦੀ ਕਾਮਨਾ ਕਰਦਾ ਹਾਂ। ਮੇਰਾ ਭਰੋਸਾ ਮੰਨੋ ਇਹ ਇਕ ਸ਼ਾਨਦਾਰ ਆਇਡਿਆ ਹੈ। ਦੱਸ ਦਈਏ ਕਿ ਨਿਊਯਾਰਕ ਜਾਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਰਿਸ਼ੀ ਕਪੂਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿਚ ਇਕ ਤਸਵੀਰ ਸਾਹਮਣੇ ਆਈ ਸੀ ਜਿਸ ਵਿਚ ਉਹ ਅਪਣੇ ਦੋਸਤ ਅਤੇ ਪਤਨੀ ਨੀਤੂ ਕਪੂਰ ਨਾਲ ਮੰਦਰ ਪੁੱਜੇ ਸਨ।

ਫੋਟੋ ਵਿਚ ਰਿਸ਼ੀ ਕਪੂਰ ਕਾਫ਼ੀ ਕਮਜ਼ੋਰ ਨਜ਼ਰ ਆ ਰਹੇ ਸਨ। ਹੁਣੇ ਤੱਕ ਉਨ੍ਹਾਂ ਦੀ ਬੀਮਾਰੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬੀਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਅਜਿਹਾ ਵੀ ਕਿਹਾ ਗਿਆ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਕੈਂਸਰ ਡਿਟੈਕਟ ਹੋਇਆ ਹੈ ਪਰ ਰਣਧੀਰ ਨੇ ਰਿਸ਼ੀ ਕਪੂਰ ਦੀ ਸਿਹਤ ਨੂੰ ਲੈ ਕੇ ਚੱਲ ਰਹੀ ਸਾਰੀਆਂ ਅਫਵਾਹਾਂ ਨੂੰ ਖਾਰਿਜ ਕੀਤਾ ਹੈ। ਆਲੀਆ ਭੱਟ ਵੀ ਰਣਬੀਰ ਸੰਗ ਰਿਸ਼ੀ ਕਪੂਰ ਨੂੰ ਮਿਲਣ ਪਹੁੰਚੀ ਸੀ। ਉਨ੍ਹਾਂ ਦੀ ਫੋਟੋ ਵੀ ਵਾਇਰਲ ਹੋਈ ਸੀ।

Rishi Kapoor Rishi Kapoor

ਆਲੀਆ 'ਕਲੰਕ' ਦੇ ਕਸ਼ਮੀਰ ਸ਼ੈਡਿਊਲ ਤੋਂ ਬਾਅਦ ਸਮਾਂ ਕੱਢ ਕੇ ਨਿਊਯਾਰਕ ਪਹੁੰਚੀ ਹੈ। ਉਨ੍ਹਾਂ ਦੀ ਨਿਊਯਾਰਕ ਵਿਚ ਹਾਜ਼ਰੀ ਨੂੰ ਕਪੂਰ ਪਰਵਾਰ ਨਾਲ ਉਨ੍ਹਾਂ ਦੇ ਮਜਬੂਤ ਰਿਸ਼ਤਿਆਂ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ  ਅਤੇ ਕੈਂਸਰ ਨਾਲ ਜੰਗ ਲੜ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਵੀ ਉਨ੍ਹਾਂ ਨੂੰ ਮਿਲ ਆ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement