UK ’ਚ ਕੋਰੋਨਾ ਦੇ ਨਵੇਂ ਰੂਪ ਤੋਂ ਭਾਰਤ ’ਚ ਹਲ-ਚਲ, ਤੁਰੰਤ ਲੱਗੇ ਉਡਾਣਾਂ ’ਤੇ ਰੋਕ - ਕੇਜਰੀਵਾਲ
Published : Dec 21, 2020, 2:38 pm IST
Updated : Dec 21, 2020, 2:38 pm IST
SHARE ARTICLE
Arvind Kejriwal
Arvind Kejriwal

ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਜਾਣ ਵਾਲੀਆਂ ਫਲਾਈਟਾਂ ’ਤੇ ਰੋਕ ਲਗਾ ਦਿੱਤੀ ਹੈ। 

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਇਕ ਨਵੇਂ ਪ੍ਰਕਾਰ ਦੇ ਵੇਰੀਐਂਟ (ਸਟ੍ਰੇਨ) ਦੀ ਪਛਾਣ ਹੋਣ ਨਾਲ ਭਾਰਤ ’ਚ ਵੀ ਹਲ-ਚਲ ਵੱਧ ਗਈ ਹੈ। ਦਰਅਸਲ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਬ੍ਰਿਟੇਨ ’ਚ ਸਾਹਮਣੇ ਆਇਆ ਹੈ, ਜੋ ਕਾਫੀ ਖ਼ਤਰਨਾਕ ਹੈ। ਇਸ ਤੋਂ ਬਾਅਦ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਜਾਣ ਵਾਲੀਆਂ ਫਲਾਈਟਾਂ ’ਤੇ ਰੋਕ ਲਗਾ ਦਿੱਤੀ ਹੈ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ’ਤੇ ਟਵੀਟ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ ਕਿ ਯੂ. ਕੇ. ’ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਹਲ-ਚਲ ਹੈ ਅਤੇ ਉਹ ਸੁਪਰ ਸਪ੍ਰੈਡਰ ਵਾਂਗ ਕੰਮ ਕਰ ਰਿਹਾ ਹੈ। ਅਜਿਹੇ ਵਿਚ ਭਾਰਤ ਸਰਕਾਰ ਨੂੰ ਯੂ. ਕੇ. ਦੀਆਂ ਸਾਰੀਆਂ ਫਲਾਈਟਾਂ ਨੂੰ ਬੈਨ ਕਰਨਾ ਚਾਹੀਦਾ ਹੈ।

File Photo File Photo

ਦੱਸਣਯੋਗ ਹੈ ਕਿ ਬ੍ਰਿਟੇਨ ’ਚ ਕੋਰੋਨਾ ਦਾ ਨਵਾਂ ਸਟ੍ਰੇਨ VUI-202012/01  ਮਿਲਿਆ ਹੈ, ਜਿਸ ਤੋਂ ਬਾਅਦ ਵਿਗਿਆਨ ਜਗਤ ’ਚ ਹਲ-ਚਲ ਤੇਜ਼ ਹੈ। ਬਿ੍ਰਟੇਨ ਨੇ ਵੀ ਆਪਣੇ ਇੱਥੇ ਸਖ਼ਤੀ ਨੂੰ ਵਧਾਇਆ ਹੈ। ਜਦਕਿ ਫਰਾਂਸ, ਜਰਮਨੀ, ਨੀਂਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਬੈਨ ਲਾ ਦਿੱਤਾ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਲੋਂ ਕੋਰੋਨਾ ਦੇ ਇਸ ਨਵੇਂ ਸਟ੍ਰੇਨ ’ਤੇ ਅਧਿਐਨ ਕੀਤਾ ਜਾ ਰਿਹਾ ਹੈ।

ਬ੍ਰਿਟੇਨ ’ਚ ਸਾਹਮਣੇ ਆਏ ਕੋਰੋਨਾ ਦੇ ਇਸ ਨਵੇਂ ਰੂਪ ਨੂੰ ਲੈ ਕੇ ਭਾਰਤ ’ਚ ਵੀ ਮੰਥਨ ਸ਼ੁਰੂ ਹੋ ਗਿਆ ਹੈ। ਅੱਜ ਇਸ ਮਸਲੇ ’ਤੇ ਸੰਯੁਕਤ ਨਿਗਰਾਨੀ ਸਮੂਹ ਦੀ ਬੈਠਕ ਹੋ ਰਹੀ ਹੈ, ਜੋ ਇਸ ਨਵੇਂ ਸਟ੍ਰੇਨ ’ਤੇ ਚਰਚਾ ਕਰੇਗੀ। ਹਾਲਾਂਕਿ ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਘਬਰਾਹਟ, ਡਰ ਨਹੀਂ ਫੈਲਾਉਣਾ ਚਾਹੀਦਾ। ਸਾਡੇ ਵਿਗਿਆਨਕ ਇਸ ’ਤੇ ਨਜ਼ਰ ਰੱਖ ਰਹੇ ਹਨ ਪਰ ਡਰ ਫੈਲਾਉਣ ਦੀ ਲੋੜ ਨਹੀਂ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement