ਪੰਜਾਬ ਦੇ ਸੀਐੱਮ ਚੰਨੀ ਨੇ ਜੈਪੁਰ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਕੀਤੀ ਮੁਲਾਕਾਤ 
Published : Nov 21, 2021, 1:52 pm IST
Updated : Nov 21, 2021, 1:52 pm IST
SHARE ARTICLE
Ashok Gehlot, Charanjeet Channi
Ashok Gehlot, Charanjeet Channi

ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਕੈਬਨਿਟ ਦਾ ਫੇਰਬਦਲ ਹੋਣ ਜਾ ਰਿਹਾ ਹੈ

 

ਜੈਪੁਰ - ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਕੈਬਨਿਟ ਦਾ ਫੇਰਬਦਲ ਹੋਣ ਜਾ ਰਿਹਾ ਹੈ। ਇਸ ਫੇਰਬਦਲ ਤਹਿਤ 15 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਫੇਰਬਦਲ ਤੋਂ ਪਹਿਲਾਂ ਅਸ਼ੋਕ ਗਹਿਲੋਤ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਅੱਜ ਮੁਲਾਕਾਤ ਹੋਈ। ਇਸ ਮੁਲਾਕਾਤ ਦੇ ਸਮੇਂ ਵਿਧਾਨ ਸਭਾ ਸਪੀਕਰ ਡਾ. ਸੀ. ਪੀ. ਜੋਸ਼ੀ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਕਾਂਗਰਸ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੀ ਹਾਜ਼ਰ ਸਨ। ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਇਕ ਨਿੱਜੀ ਪ੍ਰੋਗਰਾਮ ਲਈ ਜੈਪੁਰ ਪਹੁੰਚੇ ਸਨ।

Ashok Gehlot, Charanjeet Channi Ashok Gehlot, Charanjeet Channi

ਅਸ਼ੋਕ ਗਹਿਲੋਤ ਨੇ ਚਰਨਜੀਤ ਸਿੰਘ ਚੰਨੀ ਨੂੰ ਮਾਲਾ ਪਹਿਨਾ ਕੇ ਸਵਾਗਤ ਕੀਤਾ। ਅਸ਼ੋਕ ਗਹਿਲੋਤ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਜੈਪੁਰ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਥੇ ਨਿਵਾਸ ’ਤੇ ਸਵਾਗਤ ਕੀਤਾ। ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਚਾਲੇ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਰਾਜਸਥਾਨ ਅਤੇ ਪੰਜਾਬ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਮੁੱਖ ਮੰਤਰੀ ਚੰਨੀ ਤੇ ਅਸ਼ੋਕ ਗਹਿਲੋਤ ਨੇ ਨਵੇਂ ਕੈਬਨਿਟ ਦੇ ਮੁੜ ਗਠਨ ਨੂੰ ਲੈ ਕੇ ਵਧਾਈ ਦਿੱਤੀ।

Ashok Gehlot, Charanjeet Channi

Ashok Gehlot, Charanjeet Channi

ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ’ਚ ਵੀ ਗਾਂਧੀ ਪਰਿਵਾਰ ਨੇ ਹੀ ਸੰਕਟ ਦਾ ਨਿਪਟਾਰਾ ਕੀਤਾ ਸੀ। ਜਦੋਂ ਸਚਿਨ ਪਾਇਲਟ ਅਤੇ ਗਹਿਲੋਤ ਵਿਚਾਲੇ ਲੰਮੇ ਸਮੇਂ ਤੋਂ ਨਾਰਾਜ਼ਗੀ ਚੱਲ ਰਹੀ ਸੀ ਤਾਂ ਅਜਿਹੇ ਸਮੇਂ ਗਾਂਧੀ ਪਰਿਵਾਰ ਨੇ ਹੀ ਨਾਰਾਜ਼ਗੀ ਨੂੰ ਦੂਰ ਕਰ ਕੇ ਪਾਇਲਟ ਨੂੰ ਮਨਾਇਆ ਹੈ। 
ਮੰਨਿਆ ਇਹ ਵੀ ਜਾ ਰਿਹਾ ਹੈ ਕਿ ਗਹਿਲੋਤ ਕੈਬਨਿਟ ਵਿਚ ਪਾਇਲਟ ਦੇ 5 ਵਫ਼ਾਦਾਰ ਵਿਧਾਇਕਾਂ ਨੂੰ ਥਾਂ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਇਹ ਮੁਲਾਕਾਤ ਇਸ ਲਈ ਵਈ ਖ਼ਾਸ ਹੈ ਕਿਉਂਕਿ ਗਹਿਲੋਤ ਕੈਬਨਿਟ ’ਚ ਅਨੁਸੂਚਿਤ ਜਨਜਾਤੀ ਦਾ ਪ੍ਰਤੀਨਿਧੀਤੱਵ ਵੱਧਣ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement