ਕੋਰੋਨਾ ਦੀ ਦੂਜੀ ਲਹਿਰ ਸ਼ੁਰੂ, ਜਾਣੋ ਕਿਸ ਸ਼ਹਿਰ 'ਚ ਮੁੜ ਲੱਗਾ ਕਰਫਿਊ, ਕਿੱਥੇ ਹੋਏ ਸਕੂਲ ਬੰਦ
Published : Nov 21, 2020, 11:29 am IST
Updated : Nov 21, 2020, 11:29 am IST
SHARE ARTICLE
corona
corona

ਇਸ ਤੋਂ ਇਲਾਵਾ ਕਈ ਸੂਬਿਆਂ 'ਚ ਸਕੂਲ ਤੇ ਬਜ਼ਾਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਨਵੀਂ ਦਿੱਲੀ: ਦੇਸ਼ ਭਰ 'ਚ  ਕੋਰੋਨਾ ਦੀ ਗਿਣਤੀ ਫਿਰ ਤੋਂ ਵੱਧ ਗਈ ਹੈ। ਇਸ ਨਾਲ ਕਈ ਥਾਵਾਂ ਤੇ ਮੁੜ ਪਾਬੰਦੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਸੂਬਿਆਂ ਸਰਕਾਰਾਂ ਨੇ ਸਕੂਲ ਬੰਦ ਰੱਖਣ ਅਤੇ  ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸੂਬਿਆਂ ਦੀ ਗੱਲ ਕਰੀਏ ਜੇਕਰ ਗੁਜਰਾਤ ਦੇ ਅਹਿਮਦਾਬਾਦ ਤੇ ਮੱਧ ਪ੍ਰਦੇਸ਼ ਦੇ ਪੰਜ ਸ਼ਹਿਰਾਂ 'ਚ ਨਾਈਟ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਸੂਬਿਆਂ 'ਚ ਸਕੂਲ ਤੇ ਬਜ਼ਾਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

Lockdown
 

ਜਾਣੋ ਕਿਸ ਸ਼ਹਿਰ 'ਚ ਲੱਗਾ ਕਰਫਿਊ, ਕਿੱਥੇ ਹੋਏ ਸਕੂਲ ਬੰਦ
1..ਮੱਧ ਪ੍ਰਦੇਸ਼ ਦੇ ਪੰਜ ਜਿਲ੍ਹਿਆਂ 'ਚ ਲੱਗੇਗਾ ਕਰਫਿਊ 
--ਮੱਧ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ 'ਚ ਵੀ ਸਰਕਾਰ ਨੇ ਰਾਤ ਦੇ ਕਰਫਿਊ ਦਾ ਫੈਸਲਾ ਲਿਆ ਹੈ। ਇਹ ਕਰਫਿਊ ਸ਼ਨੀਵਾਰ ਰਾਤ ਤੋਂ ਲਾਗੂ ਹੋਵੇਗਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ।

curfew
 

--ਪੰਜ ਜਿਲ੍ਹਿਆਂ ਭੋਪਾਲ, ਇੰਦੌਰ, ਵਿਦਿਸ਼ਾ, ਰਤਲਾਮ ਤੇ ਗਲਾਵੀਅਰ ਚ ਸ਼ਨੀਵਾਰ ਰਾਤ 10 ਵਜੇ ਤੋਂ ਸਵੇਰ ਛੇ ਵਜੇ ਤਕ ਦਾ ਕਰਫਿਊ ਲੱਗੇਗਾ। ਇਸ ਦੌਰਾਨ ਉਦਯੋਗਿਕ ਇਕਾਈਆਂ 'ਚ ਕੰਮ ਕਰਨ ਵਾਲੇ ਕਰਮਚਾਰੀ ਨਿਰਵਿਘਨ ਆ ਜਾ ਸਕਣਗੇ। ਸੂਬੇ ਦੇ ਸਕੂਲ, ਕਾਲਜ ਬੰਦ ਰੱਖੇ ਜਾਣਗੇ। 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀ ਸਕੂਲ ਜਾ ਸਕਣਗੇ।

2. ਅਹਿਮਦਾਬਾਦ 'ਚ 57 ਘੰਟੇ ਦਾ ਕਰਫਿਊ
ਗੁਜਰਾਤ ਸਰਕਾਰ ਨੇ ਅਹਿਮਦਾਬਾਦ 'ਚ ਕੋਰੋਨਾ ਕੇਸ ਵਧਣ ਕਾਰਨ ਰਾਤ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਇਹ ਕਰਫਿਊ ਅਹਿਮਦਾਬਾਦ ਸ਼ਹਿਰ 'ਚ ਸ਼ੁੱਕਰਵਾਰ ਰਾਤ 9 ਵਜੇ ਤੋਂ ਸੋਮਵਾਰ ਸਵੇਰ ਛੇ ਵਜੇ ਤਕ ਜਾਰੀ ਰਹੇਗਾ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬਾ ਪੱਧਰੀ ਲੌਕਡਾਊਨ 'ਤੇ ਵਿਚਾਰ ਨਹੀਂ ਕਰ ਰਹੀ।

Coronavirus

3. ਹਰਿਆਣਾ 
ਹਰਿਆਣਾ ਸਰਕਾਰ ਨੇ ਪਿਛਲੇ ਮਹੀਨੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ। ਪਰ ਹਰਿਆਣਾ ਦੇ ਕਈ ਸਕੂਲਾਂ 'ਚ ਕੋਰੋਨਾ ਵਿਸਫੋਟ ਦੇਖਣ ਤੋਂ ਬਾਅਦ ਸਰਕਾਰ ਨੇ 30 ਨਵੰਬਰ ਤਕ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਸਿੱਖਿਆ ਵਿਭਾਗ ਨੇ ਇਸ ਸੰਦਰਭ 'ਚ ਨਿਰਦੇਸ਼ ਜਾਰੀ ਕੀਤੇ ਹਨ। ਹਰਿਆਣਾ ਦੇ ਸਕੂਲਾਂ 'ਚ ਵਿਦਿਆਰਥੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ 'ਚ 300 ਤੋਂ ਜ਼ਿਆਦਾ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਪਾਏ ਗਏ।

school reopen

4. ਮੁੰਬਈ
ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਹੁਣ 31 ਦਸੰਬਰ ਤਕ ਸਕੂਲ ਬੰਦ ਰਹਿਣਗੇ। ਇਸ ਸਬੰਧੀ ਬੀਐਮਸੀ ਨੇ ਆਦੇਸ਼ ਜਾਰੀ ਕਰ ਦਿੱਤੇ ਹਨ।

corona

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement