ਕਿਸਾਨਾਂ ਨੇ UP-ਗਾਜ਼ੀਪੁਰ ਬਾਰਡਰ NH24 'ਤੇ ਖੋਲ੍ਹਿਆ ਰਸਤਾ,'ਅਸੀਂ ਨਹੀਂ ਪੁਲਿਸ ਨੇ ਕੀਤਾ ਰਸਤਾ ਬੰਦ'
Published : Oct 21, 2021, 4:55 pm IST
Updated : Oct 21, 2021, 5:00 pm IST
SHARE ARTICLE
Rakesh Tikait
Rakesh Tikait

ਬੈਰੀਕੇਡਿੰਗ ਤੱਕ ਵਾਹਨ ਆ ਰਹੇ ਹਨ। ਦਿੱਲੀ ਪੁਲਿਸ ਦੀ ਬੈਰੀਕੇਡਿੰਗ ਹਟਾਉ।

ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਯੂਪੀ-ਦਿੱਲੀ-ਗਾਜ਼ੀਪੁਰ ਸਰਹੱਦ ਰਾਸ਼ਟਰੀ ਰਾਜਮਾਰਗ 24 ਉੱਤੇ ਫਲਾਈਓਵਰ ਦੇ ਹੇਠਾਂ ਦਿੱਲੀ ਜਾਣ ਵਾਲੀ ਸਰਵਿਸ ਲੇਨ ਖੋਲ੍ਹ ਦਿੱਤੀ ਹੈ। ਕਿਸਾਨਾਂ ਨੇ ਸਭ ਤੋਂ ਪਹਿਲਾਂ ਇਸ ਰਾਹ ਨੂੰ ਰੋਕਿਆ ਸੀ। ਇਸ ਮੌਕੇ, ਬੀਕੇਆਈਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੇ ਨਹੀਂ, ਦਿੱਲੀ ਪੁਲਿਸ ਨੇ ਬੈਰੀਅਰ ਲਗਾ ਕੇ ਸੜਕਾਂ ਨੂੰ ਜਾਮ ਕੀਤਾ ਹੋਇਆ ਹੈ।

Farmers Protest Farmers Protest

ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਬੈਰੀਕੇਡਿੰਗ ਤੱਕ ਵਾਹਨ ਆ ਰਹੇ ਹਨ। ਦਿੱਲੀ ਪੁਲਿਸ ਦੀ ਬੈਰੀਕੇਡਿੰਗ ਹਟਾਉ। ਟਿਕੈਤ ਨੇ ਕਿਹਾ ਕਿ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ ਤੇ ਪਾਰਲੀਮੈਂਟ ਕੋਲ ਪ੍ਰਦਰਸ਼ਨ ਕਰਾਂਗੇ ਜਿੱਥੇ ਇਹ ਕਾਨੂੰਨ ਬਣਾਏ ਗਏ ਹਨ।  ਇਸ ਮੌਕੇ ਮੌਜੂਦ ਕਿਸਾਨਾਂ ਨੇ ਸਰਵਿਸ ਰੋਡ ਤੇ ਲੱਗੇ ਟੈਂਟ ਅਤੇ ਦੂਜਾ ਸਮਾਨ ਹਟਾਉਣਾ ਸ਼ੁਰੂ ਕਰ ਦਿੱਤਾ। 

file photo

ਇਸ ਦੇ ਨਾਲ ਹੀ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਅੱਜ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਟਿੱਪਣੀ ਕੀਤੀ ਹੈ ਅਤੇ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਤਾਂ ਪਰ ਸੜਕਾਂ ਰੋਕਣ ਦਾ ਨਹੀਂ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਸੜਕਾਂ ਕਾਰਨ ਆਮ ਲੋਕਾਂ ਨੂੰ ਮੁਲ਼ਕਿਲਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅੰਦੋਲਨ ਨੂੰ ਲੈ ਕੇ  ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ ਤੇ ਇਸ ਸੁਣਵਾਈ ਵਿਚ ਕਿਸਾਨ ਅਪਣਾ ਰੁਖ ਸਾਫ਼ ਕਰਨਗੇ ਤੇ ਅਦਾਲਤ ਨੇ ਕਿਸਾਨ ਯੂਨੀਅਨਾਂ ਨੂੰ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement