ਪੁਣੇ 'ਚ ਪੋਲਿੰਗ ਬੂਥ ਦੀ ਬੱਤੀ ਗੁੱਲ, ਮੋਮਬੱਤੀ ਦੇ ਸਹਾਰੇ ਲੋਕਾਂ ਨੇ ਪਾਈ ਵੋਟ
Published : Oct 21, 2019, 11:29 am IST
Updated : Oct 21, 2019, 11:29 am IST
SHARE ARTICLE
Maharashtra assembly election 2019
Maharashtra assembly election 2019

ਮਹਾਰਾਸ਼ਟਰ 'ਚ ਵਿਧਾਨ ਸਭਾ ਲਈ 288 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਨਵੀਂ  ਦਿੱਲੀ : ਮਹਾਰਾਸ਼ਟਰ 'ਚ ਵਿਧਾਨ ਸਭਾ ਲਈ 288 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਵੋਟਿੰਗ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਵੇਰੇ 10 ਵਜੇ ਤਕ 5.69 ਫੀਸਦੀ ਵੋਟਾਂ ਪੈ ਚੁੱਕੀਆਂ ਹਨ। 288 ਸੀਟਾਂ 'ਤੇ 3,237 ਉਮੀਦਵਾਰ ਚੋਣ ਮੈਦਾਨ 'ਚ ਹਨ। ਵੋਟਿੰਗ ਦੇ ਦੌਰਾਨ ਪੁਣੇ ਦੇ ਸ਼ਿਵਾਜੀ ਨਗਰ ਵਿੱਚ ਪੋਲਿੰਗ ਬੂਥ 'ਤੇ ਬਿਜਲੀ ਗੁੱਲ ਹੋ ਜਾਣ ਦੀ ਵਜ੍ਹਾ ਨਾਲ ਹਨ੍ਹੇਰਾ ਛਾ ਗਿਆ।

Maharashtra assembly election 2019Maharashtra assembly election 2019

ਜਿਸ ਤੋਂ ਬਾਅਦ ਵੋਟਿੰਗ  ਜਾਰੀ ਰੱਖਣ ਲਈ ਬੂਥ 'ਤੇ ਮੋਮਬੱਤੀ ਜਲਾਉਣੀ ਪਈ। ਲਾਇਟ ਚਲੇ ਜਾਣ ਤੋਂ ਬਾਅਦ ਕਮਰੇ ਵਿੱਚ ਸਮਰੱਥ ਰੋਸ਼ਨੀ ਨਾ ਹੋਣ ਤੋਂ ਬਾਅਦ ਕਰਮਚਾਰੀ ਮੋਮਬੱਤੀ ਦੇ ਸਹਾਰੇ ਆਪਣਾ ਕੰਮ ਕਰਦੇ ਨਜ਼ਰ ਆਏ। ਇਸ ਦਾ ਫੋਟੋ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਤੁਸੀ ਦੇਖ ਸਕਦੇ ਹੋ ਕਿ ਵੋਟਿੰਗ ਕਰਮਚਾਰੀ ਆਪਣੇ ਟੇਬਲ 'ਤੇ ਮੋਮਬੱਤੀ ਜਲਾ ਕੇ ਬੈਠੇ ਹਨ।ਵੋਟਿੰਗ ਲਈ ਡਿਊਟੀ ਨਿਭਾ ਰਹੀਆਂ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



 

ਦੱਸਣਯੋਗ ਹੈ ਕਿ ਸੂਬੇ ਵਿਚ ਭਾਜਪਾ 164 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਸ ਵਿਚ ਛੋਟੇ ਸਹਿਯੋਗੀ ਦਲ ਵੀ ਹਨ ਜੋ ਪਾਰਟੀ ਚੋਣ ਚਿੰਨ੍ਹ ਕਮਲ ਤਹਿਤ ਚੋਣ ਲੜ ਰਹੇ ਹਨ। ਸਹਿਯੋਗੀ ਸ਼ਿਵ ਸੈਨਾ 124 ਸੀਟਾਂ 'ਤੇ ਚੋਣ ਲੜ ਰਹੀ ਹੈ। ਦੂਜੇ ਪਾਸੇ ਕਾਂਗਰਸ 147 ਸੀਟਾਂ 'ਤੇ ਉਮੀਦਵਾਰਾਂ ਹਨ, ਜਦਕਿ ਸਹਿਯੋਗੀ ਰਾਕਾਂਪਾ ਨੇ 121 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement