ਦੇਸ਼ ਵਿਚ ਬਦਲਾਅ ਲਈ ਸਖ਼ਤ ਮਿਹਨਤ ਕਰ ਰਹੇ ਹਨ ਰਾਹੁਲ : ਵਾਡਰਾ
Published : Aug 21, 2018, 9:22 am IST
Updated : Aug 21, 2018, 9:22 am IST
SHARE ARTICLE
Robert Vadra
Robert Vadra

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ  ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਜ਼ਰੂਰਤ ਹੈ ਅਤੇ ਇਹ ਤਬਦੀਲੀ ਆਵੇਗੀ..............

ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ  ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਜ਼ਰੂਰਤ ਹੈ ਅਤੇ ਇਹ ਤਬਦੀਲੀ ਆਵੇਗੀ ਕਿਉਂਕਿ ਉਨ੍ਹਾਂ ਦਾ ਪਰਵਾਰ ਅਤੇ ਰਾਹੁਲ ਗਾਂਧੀ ਇਸ ਲਈ ਸਖ਼ਤ ਮਿਹਨਤ ਕਰ ਰਹੇ ਹਨ। ਵਡਰਾ ਨੇ ਕਿਹਾ ਕਿ ਭਾਰਤ ਵਾਸੀਆਂ ਨੇ ਬਹੁਤ ਕੁੱਝ ਝੱਲਿਆ ਹੈ। ਵਾਡਰਾ ਦੇਸ਼ ਭਰ ਦੀ ਧਾਰਮਕ ਯਾਤਰਾ 'ਤੇ ਹਨ। ਉਨ੍ਹਾਂ ਅੱਜ ਆਂਧਰਾ ਦੇ ਤਿਰੂਪਤੀ ਮੰਦਰ ਵਿਚ ਦਰਸ਼ਨ ਕੀਤੇ। ਵਾਡਰਾ ਨੇ ਕਿਹਾ, 'ਬਦਲਾਅ ਦੀ ਜ਼ਰੂਰਤ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਬਦਲਾਅ ਆਵੇਗਾ। ਮੇਰੇ ਖ਼ਿਆਲ ਵਿਚ ਮੇਰਾ ਪਰਵਾਰ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ, ਰਾਹੁਲ ਸਖ਼ਤ ਮਿਹਨਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪ੍ਰਿਅੰਕਾ ਅਤੇ ਮੈਂ ਹਮੇਸ਼ਾ ਰਾਹੁਲ ਦੀ ਸਹਾਇਤਾ ਲਈ ਹਾਂ।' ਵਾਡਰਾ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ। ਮੈਂ ਵੇਖ ਸਕਦਾ ਹਾਂ ਕਿ ਲੋਕਾਂ ਨੇ ਬਹੁਤ ਸਹਿਣ ਕੀਤਾ ਹੈ। ਸਾਨੂੰ ਸਾਰਿਆਂ ਨੂੰ ਧਰਮ ਨਿਰਪੱਖ ਹੋਣ ਦੀ ਜ਼ਰੂਰਤ ਹੈ ਜੋ ਸਾਡੇ ਦੇਸ਼ ਲਈ ਬਹੁਤ ਅਹਿਮ ਹੈ। ਅਸੀ ਭਾਰਤ ਦੇ ਲੋਕਾਂ ਨਾਲ ਹਾਂ।' ਉਧਰ, ਭਾਜਪਾ  ਦੇਬੁਲਾਰੇ ਸੰਬਿਤ ਪਾਤਰਾ ਨੇ ਕਿਹਾ, 'ਤਾਂ ਹੁਣ ਦੇਸ਼ ਨੂੰ ਸ਼ਾਸਨ  ਬਾਰੇ ਰਾਬਰਟ ਵਾਡਰਾ ਦਾ ਉਪਦੇਸ਼ ਲੈਣਾ ਹੋਵੇਗਾ। ਗਾਂਧੀ ਪਰਵਾਰ ਵਿਚ ਬੈਚੇਨੀ ਦਾ ਆਲਮ ਹੈ ਕਿਉਂਕਿ ਗਾਂਧੀ ਪਰਵਾਰ ਸੱਤਾ ਵਿਚ ਰਹਿਣ ਦਾ ਆਦੀ ਹੈ।' (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement