ਕੇਜਰੀਵਾਲ ਵਲੋਂ ਮੁਹੱਲਾ ਕਲੀਨਿਕਾਂ ਲਈ ਢੁੱਕਵੀਆਂ ਥਾਵਾਂ ਦਾ ਦੌਰਾ
Published : Jul 21, 2018, 12:15 pm IST
Updated : Jul 21, 2018, 12:15 pm IST
SHARE ARTICLE
Arvind Kejriwal with Others
Arvind Kejriwal with Others

ਆਖ਼ਰਕਾਰ ਆਪਣੀ ਸਰਕਾਰ  ਦੇ ਅਹਿਮ 'ਤੇ ਵੱਡੇ ਮੁਹੱਲਾ ਕਲੀਨਿਕਾਂ ਦੇ ਪ੍ਰਾਜੈਕਟ ਬਾਰੇ ਅਫ਼ਸਰਸ਼ਾਹੀ ਵਲੋਂ ਅਖਉਤੀ ਰੌੜੇ ਅਟਕਾਏ ਜਾਣ ਪਿਛੋਂ ਅੱਜ ਖ਼ੁਦ ਮੁਖ ...

ਨਵੀਂ ਦਿੱਲੀ, ਆਖ਼ਰਕਾਰ ਆਪਣੀ ਸਰਕਾਰ  ਦੇ ਅਹਿਮ 'ਤੇ ਵੱਡੇ ਮੁਹੱਲਾ ਕਲੀਨਿਕਾਂ ਦੇ ਪ੍ਰਾਜੈਕਟ ਬਾਰੇ ਅਫ਼ਸਰਸ਼ਾਹੀ ਵਲੋਂ ਅਖਉਤੀ ਰੌੜੇ ਅਟਕਾਏ ਜਾਣ ਪਿਛੋਂ ਅੱਜ ਖ਼ੁਦ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਨਾਲ ਲੈ ਕੇ ਉਨਾਂ੍ਹ ਤਿੰਨ ਥਾਂਵਾਂ ਦਾ ਦੌਰਾ ਕੀਤਾ ਜਿਨ੍ਹਾਂ ਬਾਰੇ ਅਫ਼ਸਰਾਂ ਨੇ ਆਪਣੀ ਰੀਪੋਰਟ ਵਿਚ ਆਖ ਦਿਤਾ ਸੀ ਕਿ ਮੁਹੱਲਾ ਕਲੀਨਿਕ ਵਾਸਤੇ ਇਹ ਥਾਵਾਂ ਢੁੱਕਵੀਂਆਂ ਨਹੀਂ ਹਨ।

ਅਪਣੇ ਦੌਰੇ ਦੌਰਾਨ ਕੇਜਰੀਵਾਲ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਮੁਹੱਲਾ ਕਲੀਨਿਕਾਂ ਵਾਸਤੇ ਚੌਖੀ ਖੁਲ੍ਹੀ ਥਾਂ ਹੈ, ਪਰ ਅਫ਼ਸਰਸ਼ਾਹੀ ਥਾਂ ਨਾ ਹੋਣ ਦਾ ਬਹਾਨਾ ਬਣਾ ਕੇ ਸਹਿਯੋਗ ਨਹੀਂ ਦੇ ਰਹੀ। ਉਨ੍ਹਾਂ ਈ ਬਲਾਕ, ਸਰਸਵਤੀ ਵਿਹਾਰ, ਆਰਬੀਆਈ ਇਨਕਲੇਵ ਪਸ਼ਚਿਮ ਵਿਹਾਰ ਅਤੇ ਬੀਜੀ- 6 ਪੱਸ਼ਚਿਮ ਵਿਹਾਰ ਦਾ ਦੌਰਾ ਕਰ ਕੇ ਖ਼ਾਲੀ ਜ਼ਮੀਨ ਜ਼ਮੀਨ ਤੇ ਇਮਾਰਤਾਂ ਵੇਖੀਆਂ। ਜ਼ਿਕਰਯੋਗ ਹੈ ਕਿ ਮੁਹੱਲਾ ਕਲੀਨਿਕ ਦਾ ਪ੍ਰਾਜੈਕਟ ਕੇਜਰੀਵਾਲ ਸਰਕਾਰ ਦਾ ਇਕ ਅਹਿਮ ਤੇ ਵੱਡਾ ਪ੍ਰਾਜੈਕਟ  ਹੈ,

Arvind KejriwalArvind Kejriwal

ਜਿਸ ਰਾਹੀਂ ਸਰਕਾਰ ਦਿੱਲੀ ਵਿਚ ਗ਼ਰੀਬਾਂ ਤੇ ਆਮ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣਾ ਚਾਹੁੰਦੀ ਹੈ, ਪਰ ਪਿਛਲੇ ਸਮੇਂ ਦੌਰਾਨ ਉਪ ਰਾਜਪਾਲ ਤੇ ਦਿੱਲੀ ਸਰਕਾਰ ਵਿਚਕਾਰ ਤਾਕਤਾਂ ਦੇ ਮਸਲੇ ਨੂੰ ਲੈ ਕੇ ਹੁੰਦੀ ਰਹੀ ਖਿਚੋਤਾਣ ਚਲਦੀ ਰਹੀ ਜਿਸ ਕਾਰਨ  ਇਹ ਅਹਿਮ ਪ੍ਰਾਜੈਕਟ ਅੱਧਾ ਅਧੂਰਾ ਹੈ। ਹੁਣ ਕੇਜਰੀਵਾਲ ਸਰਕਾਰ ਇਸ ਨੂੰ ਹਰ ਹਾਲ ਵਿਚ ਪੂਰਾ ਕਰਨ ਲਈ ਜੁੱਟ ਗਈ ਹੈ। ਮੁਖ ਮੰਤਰੀ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ ਵਿਚ ਆਖਿਆ ਗਿਆ ਹੈ

ਕਿ ਕਲੀਨਿਕਾਂ ਵਾਸਤੇ ਢੁੱਕਵੀਂ ਥਾਂ ਵੇਖਣ ਵਾਸਤੇ ਜਦੋਂ ਮੁਖ ਮੰਤਰੀ ਨੇ ਉਨਾਂ੍ਹ ਥਾਂਵਾਂ ਦਾ ਦੌਰਾ ਕੀਤਾ, ਜਿਨ੍ਹਾਂ ਬਾਰੇ ਅਫ਼ਸਰਾਂ ਨੇ ਥਾਂ ਨਹੀਂ ਦੀ ਰੀਪੋਰਟ ਦਿਤੀ ਸੀ, ਤਾਂ ਅਫ਼ਸਰਾਂ ਨੂੰ ਫ਼ਜ਼ੀਹਤ ਦਾ ਸਾਹਮਣਾ ਕਰਨਾ ਪਿਆ। ਦੌਰਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਾਪਦਾ ਹੈ ਕਿ ਸਹੀ ਰੀਪੋਰਟ ਨਹੀਂ ਪੇਸ਼ ਕੀਤੀ ਗਈ, ਜਦੋਂਕਿ ਕਲੀਨਿਕਾਂ ਵਾਸਤੇ ਢੁੱਕਵੀਂ ਬੜੀ ਥਾਂ ਹੈ, ਪਰ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੋਈ ਥਾਂ ਨਹੀਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement