ਸਰਕਾਰ ਨਾਲ ਗੱਲਬਾਤ ਫ਼ੇਲ, ਟਰਾਂਸਪੋਰਟਰਾਂ ਦੀ ਹੜਤਾਲ ਸ਼ੁਰੂ
Published : Jul 21, 2018, 1:44 am IST
Updated : Jul 21, 2018, 1:44 am IST
SHARE ARTICLE
Trucks
Trucks

ਸਰਕਾਰ ਨਾਲ ਕਲ ਦੇਰ ਰਾਤ ਤਕ ਜਾਰੀ ਟਰਾਂਸਪੋਰਟਰਾਂ ਦੀ ਗੱਲਬਾਤ ਬੇਨਤੀਜਾ ਰਹਿਣ ਮਗਰੋਂ ਟਰੱਕ ਆਪਰੇਟਰ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ............

ਨਵੀਂ ਦਿੱਲੀ : ਸਰਕਾਰ ਨਾਲ ਕਲ ਦੇਰ ਰਾਤ ਤਕ ਜਾਰੀ ਟਰਾਂਸਪੋਰਟਰਾਂ ਦੀ ਗੱਲਬਾਤ ਬੇਨਤੀਜਾ ਰਹਿਣ ਮਗਰੋਂ ਟਰੱਕ ਆਪਰੇਟਰ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਾਲਾਂਕਿ ਹੁਣ ਤਕ ਹੜਤਾਲ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਡੀਜ਼ਲ ਦੀਆਂ ਕੀਮਤਾਂ ਅਤੇ ਟੋਲ ਫ਼ੀਸ ਵਿਚ ਕਮੀ ਦੀ ਮੰਗ ਕਾਰਨ ਟਰੱਕ ਅਤੇ ਬੱਸ ਆਪਰੇਟਰਜ਼ ਸੰਗਠਨ ਆਲ ਇੰਡੀਆ ਮੋਟਰ ਟਰਾਂਸਪੋਰਟਰ ਕਾਂਗਰਸ ਦੀ ਅਗਵਾਈ ਵਿਚ ਟਰਾਂਸਪੋਰਟਰ ਹੜਤਾਲ 'ਤੇ ਹਨ। ਕਿਹਾ ਗਿਆ ਹੈ ਕਿ ਕੁੱਝ ਥਾਵਾਂ ਨੂੰ ਛੱਡ ਕੇ ਹੜਤਾਲ ਦਾ ਜ਼ਿਆਦਾ ਅਸਰ ਵਿਖਾਈ  ਨਹੀਂ ਦਿਤਾ

ਕਿਉਂਕਿ ਟਰਾਂਸਪੋਰਟਰਾਂ ਨੂੰ ਇਸ ਮਾਮਲੇ ਵਿਚ ਛੇਤੀ ਹੀ ਕੋਈ ਹੱਲ ਨਿਕਲਣ ਦੀ ਉਮੀਦ ਹੈ। ਏਆਈਐਮਟੀਸੀ ਦੇ ਜਨਰਲ ਸਕੱਤਰ ਨਵੀਨ ਗੁਪਤਾ ਨੇ ਕਿਹਾ ਕਿ ਵਿੱਤ ਮੰਤਰੀ ਪੀਯੂਸ਼ ਗੋਇਲ ਨਾਲ ਕਲ ਰਾਤ ਚਰਚਾ ਜਾਰੀ ਰਹੀ ਪਰ ਕੋਈ ਪੱਕਾ ਨਤੀਜਾ ਨਹੀਂ ਨਿਕਲਿਆ ਜਿਸ ਕਾਰਨ ਉਨ੍ਹਾਂ ਅੱਜ ਸਵੇਰੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ। ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ। ਟਰਾਂਸਪੋਰਟਰਾਂ ਦੀ ਮੰਗ ਹੈ ਕਿ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਨੇ ਜ਼ਿਆਦਾ ਬੀਮਾ ਕਿਸਤ ਅਤੇ ਥਰਡ ਪਾਰਟੀ ਬੀਮਾ ਕਿਸਤ 'ਤੇ ਜੀਐਸਟੀ ਵਿਚ ਛੋਟ ਦੇਣ ਵੀ ਮੰਗ ਕੀਤੀ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement