ਯੂਪੀ ਵਿਖੇ ਸਿੱਖ ਕਿਸਾਨਾਂ ਦਾ ਉਜਾੜਾ ਬੰਦ ਕਰਨ ਲਈ ਜੀ ਕੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
Published : Jun 21, 2020, 8:26 am IST
Updated : Jun 21, 2020, 8:26 am IST
SHARE ARTICLE
Manjit Singh GK
Manjit Singh GK

'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ, ਯੂਪੀ ਦੇ ਜਨਪਦ ਬਿਜਨੌਰ ਤੇ ਲਖੀਮਪੁਰ

ਨਵੀਂ ਦਿੱਲੀ: 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ, ਯੂਪੀ ਦੇ ਜਨਪਦ ਬਿਜਨੌਰ ਤੇ ਲਖੀਮਪੁਰ ਖੀਰੀ ਦੇ ਸਿੱਖ ਕਿਸਾਨਾਂ ਨੂੰ ਜੰਗਲਾਤ ਮਹਿਕਮੇ ਵਲੋਂ ਉਜਾੜਨ ਦਾ ਮਾਮਲਾ ਚੁਕ ਕੇ, ਮੰਗ ਕੀਤੀ ਹੈ ਕਿ ਕਿਸਾਨਾਂ ਦੀ ਖੋਹੀ ਗਈ ਜ਼ਮੀਨ ਬਦਲੇ ਕਿਥੇ ਹੋਰ ਜ਼ਮੀਨ ਦਿਤੀ ਜਾਵੇ।

Yogi AdetayaYogi Adityanath

ਉਨ੍ਹਾਂ ਕਿਹਾ ਕਿ ਤੱਥਾਂ ਤੋਂ ਸਪਸ਼ਟ ਹੈ ਕਿ ਯੂਪੀ ਸਰਕਾਰ ਡੰਡੇ ਦੇ ਜ਼ੋਰ ਨਾਲ ਤਕਰੀਬਨ 60 ਸਾਲ ਤੋਂ ਪੱਕੇ ਤੌਰ 'ਤੇ  ਖੇਤੀਬਾੜੀ ਕਰ ਰਹੇ ਤੇ ਇਥੇ ਰਹਿ ਰਹੇ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਪੱਬਾ ਭਾਰ ਹੈ ਜਦ ਕਿ ਸੁਪਰੀਮ ਕੋਰਟ ਨੇ ਜ਼ਮੀਨ ਤੇ ਜਾਇਦਾਦ ਦੇ ਵਿਰਧੀ ਕਬਜ਼ੇ ਬਾਰੇ 2019 ਵਿਚ ਅਪਣੇ ਇਕ ਫ਼ੈਸਲੇ ਵਿਚ ਕਿਹਾ ਸੀ ਕਿ 12 ਸਾਲ ਤੋਂ ਵੱਧ ਸਮੇਂ ਤੋਂ ਕਾਬਜ਼ ਸਬੰਧਤ ਕਬਜ਼ੇਦਾਰ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਪ੍ਰਾਪਤ ਕਰਨ ਦਾ ਕਾਨੂੰਨੀ ਹੱਕ ਹੈ।

 PM ModiPM Modi

ਇਥੇ ਜਾਰੀ ਇਕ ਬਿਆਨ ਵਿਚ ਸ.ਜੀ.ਕੇ. ਨੇ 1947 ਦੀ ਵੰਡ ਦਾ ਚੇਤਾ ਕਰਵਾਉਂਦਿਆਂ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਯੂਪੀ ਵਿਚ ਭਾਰਤ- ਪਾਕਿਸਤਾਨ ਬਟਵਾਰੇ ਪਿਛੋਂ ਵੱਸਣ ਵਾਲੇ ਸਿੱਖਾਂ ਵਲੋਂ ਅਪਣੇ ਖ਼ੂਨ-ਪਸੀਨੇ ਨਾਲ ਉਪਜਾਊ ਬਣਾਈ ਗਈ ਜ਼ਮੀਨਾਂ ਉਤੇ ਜੰਗਲਾਤ ਵਿਭਾਗ ਵਲੋਂ ਕਬਜ਼ਾ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਕਈ ਪੀੜਤ ਸਿੱਖ ਕਿਸਾਨਾਂ ਵਲੋਂ ਸਾਨੂੰ ਸੰਪਰਕ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement