Indian Masalas: ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਮਸਾਲਿਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ, ਨਾਮੀ ਬ੍ਰਾਂਡ ਦੇ ਮਸਾਲਿਆਂ ਦੀ ਹੋਵੇਗੀ ਜਾਂਚ
Published : May 21, 2024, 1:00 pm IST
Updated : May 21, 2024, 1:00 pm IST
SHARE ARTICLE
 Guidelines issued on spices to be exported from India
Guidelines issued on spices to be exported from India

ਸਪਲਾਈ 'ਤੇ ਵੀ ਮੁੜ ਤੋਂ ਹੋਵੇਗਾ ਵਿਸਥਾਰਪੂਰਵਕ ਵਿਚਾਰ

Indian Masalas: ਨਵੀਂ ਦਿੱਲੀ-  ਮਸਾਲੇ ਦੇ ਬ੍ਰਾਂਡ ਐਵਰੈਸਟ ਦੇ ਕੁਝ ਨਮੂਨਿਆਂ ਵਿਚ ਐਥੀਲੀਨ ਆਕਸਾਈਡ (ਈਟੀਓ) ਰਸਾਇਣ ਦੀ ਮੌਜੂਦਗੀ ਸਖ਼ਤ ਮਾਪਦੰਡਾਂ (0.1 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ) ਨੂੰ ਪੂਰਾ ਨਹੀਂ ਕਰਦੀ ਪਾਈ ਗਈ ਹੈ। ਸਰਕਾਰ ਨੇ ਕੰਪਨੀ ਨੂੰ ਇਸ ਦਿਸ਼ਾ ਵਿਚ ਸੁਧਾਰ ਕਰਨ ਲਈ ਕਿਹਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਕੁਝ ਮਸਾਲਿਆਂ ਦੇ ਉਤਪਾਦਾਂ ਵਿੱਚ ਈਟੀਓ ਦੇ ਨਿਸ਼ਾਨ ਪਾਏ ਜਾਣ ਤੋਂ ਬਾਅਦ, ਸਿੰਗਾਪੁਰ ਅਤੇ ਹਾਂਗਕਾਂਗ ਨੇ ਦੋ ਭਾਰਤੀ ਮਸਾਲਾ ਬ੍ਰਾਂਡਾਂ - ਐਮਡੀਐਚ ਅਤੇ ਐਵਰੈਸਟ ਦੇ ਉਤਪਾਦ ਵਾਪਸ ਕਰ ਦਿੱਤੇ ਸਨ।

ਇਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਉਤਪਾਦਾਂ ਵਿਚ ਕਾਰਸੀਨੋਜਨਿਕ ਰਸਾਇਣਾਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਨਮੂਨੇ ਇਕੱਠੇ ਕੀਤੇ। ਅਧਿਕਾਰੀ ਨੇ ਕਿਹਾ, “ਅਸੀਂ ਇਨ੍ਹਾਂ ਦੋ ਕੰਪਨੀਆਂ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਕੀਤੀ ਹੈ। ਅਸੀਂ ਪਾਇਆ ਕਿ MDH ਦੇ ਸਾਰੇ 18 ਨਮੂਨੇ ਮਿਆਰਾਂ ਅਨੁਸਾਰ ਸਨ। ਪਰ ਐਵਰੈਸਟ ਦੇ 12 ਨਮੂਨਿਆਂ ਵਿਚੋਂ ਕੁਝ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੇ ਸਨ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ ਹੈ। “ਅਸੀਂ ਇਸ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ਕੰਮ ਕਰ ਰਹੇ ਹਾਂ।” ਹਾਲਾਂਕਿ ਇਸ ਸਬੰਧੀ ਐਵਰੈਸਟ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਵੱਖ-ਵੱਖ ਦੇਸ਼ ETO​ਸੰਬੰਧੀ ਵੱਖ-ਵੱਖ ਅਧਿਕਤਮ ਸੀਮਾਵਾਂ ਨਿਰਧਾਰਤ ਕਰਦੇ ਹਨ। ਜਦੋਂ ਕਿ ਯੂਰਪੀਅਨ ਯੂਨੀਅਨ ਨੇ ਇਹ ਸੀਮਾ 0.02-0.1 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਰੱਖੀ ਹੈ, ਸਿੰਗਾਪੁਰ ਵਿਚ ਇਹ 50 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਅਤੇ ਜਾਪਾਨ ਵਿੱਚ ਇਹ 0.01 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਹੈ। ਇਨ੍ਹਾਂ ਨਮੂਨਿਆਂ ਦੀ ਜਾਂਚ 0.1 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਆਧਾਰ 'ਤੇ ਕੀਤੀ ਗਈ। ਅਪ੍ਰੈਲ 'ਚ ਮਸਾਲਿਆਂ ਦੀ ਬਰਾਮਦ 12.27 ਫੀਸਦੀ ਵਧ ਕੇ 405.6 ਮਿਲੀਅਨ ਡਾਲਰ ਹੋ ਗਈ। 

(For more Punjabi news apart from Indian Masalas: Guidelines issued on spices to be exported from India, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement