ਤਿੰਨ ਬੱਚਿਆਂ ਦੇ ਕਤਲ ਤੋਂ ਬਾਅਦ ਬਾਪ ਨੇ ਲਿਆ ਫਾਹਾ
Published : May 21, 2020, 7:27 am IST
Updated : May 21, 2020, 7:28 am IST
SHARE ARTICLE
File Photo
File Photo

ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਇਕ ਸ਼ਖ਼ਸ ਨੇ ਅਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਦਰੱਖ਼ਤ ਨਾਲ ਫਾਂਸੀ ਲਗਾ

ਕਾਂਚੀਪੁਰਮ, 20 ਮਈ : ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਇਕ ਸ਼ਖ਼ਸ ਨੇ ਅਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਦਰੱਖ਼ਤ ਨਾਲ ਫਾਂਸੀ ਲਗਾ ਲਈ। ਕਾਂਚੀਪੁਰਮ ਦੇ ਸ਼੍ਰੀਪੇਰਬੰਦੂਰ 'ਚ ਰਹਿਣ ਵਾਲਾ 37 ਸਾਲਾ ਇਕ ਸ਼ਖ਼ਸ ਅਰੂਮੁਗਮ ਨੇ ਅਪਣੀ 12 ਸਾਲ ਦੀ ਵੱਡੀ ਬੇਟੀ ਰਾਜੇਸ਼ਵਰੀ ਦੀ ਗਰਦਨ ਕੱਟ ਕੇ ਹਤਿਆ ਕੀਤੀ ਤਾਂ ਉਥੇ ਹੀ 10 ਸਾਲ ਦੀ ਸ਼ਾਲਿਨੀ ਅਤੇ 7 ਸਾਲ ਦੇ ਬੇਟੇ ਸੇਥੁਰਮਨ ਨੂੰ ਇਕੱਠੇ ਬੰਨ੍ਹ ਕੇ ਖੂਹ 'ਚ ਸੁੱਟ ਦਿਤਾ।
  

ਤਿੰਨਾਂ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਉੱਥੇ ਕੋਲ ਦੇ ਦਰੱਖ਼ਤ ਨਾਲ ਫਾਂਸੀ ਲਗਾ ਲਈ ਅਤੇ ਅਪਣੀ ਜਾਨ ਦੇ ਦਿਤੀ। ਪੁਲਿਸ ਇਸ ਗੱਲ ਤੋਂ ਹੈਰਾਨ ਹੈ ਕਿ ਆਖ਼ਰ ਅਰੂਮੁਗਮ ਨੇ ਅਪਣੇ ਤਿੰਨਾਂ ਬੱਚਿਆਂ ਦਾ ਕਤਲ ਕਿਉਂ ਕੀਤਾ, ਜਦਕਿ ਉਹ ਇਕ ਚੰਗੀ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਅਤੇ ਘਰ 'ਚ ਕੋਈ ਪਰਵਾਰਕ ਵਿਵਾਦ ਸਾਹਮਣੇ ਨਹੀਂ ਆਇਆ। ਉਸ ਨੂੰ ਨਸ਼ਾ ਕਰਨ ਦੀ ਵੀ ਆਦਤ ਨਹੀਂ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement