'ਮਾਂ ਹੁੰਦੀ ਐ ਮਾਂ ਹੋ ਦੁਨੀਆਂ ਵਾਲਿਓ', ਪੁਲਿਸ ਦੀ ਡਿਊਟੀ ਨਿਭਾ ਰਹੀ ਮਾਂ ਨੇ ਕੀਤੀ ਮਿਸਾਲ ਪੇਸ਼ 
Published : Apr 21, 2020, 1:52 pm IST
Updated : Apr 21, 2020, 2:53 pm IST
SHARE ARTICLE
File Photo
File Photo

ਨੀਸ਼ੂ ਦੀ ਤੈਨਾਤੀ ਇੱਥੋ ਦੇ 24ਵੀਂ ਵਾਹਿਨੀ ਪੀ.ਏ.ਸੀ ਕੈਂਪ ਦੇ ਬਾਹਰ ਸੀ

ਉੱਤਰ ਪ੍ਰਦੇਸ਼ - ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਸਾਰਾ ਦੇਸ਼ ਲਾਕਡਾਊਨ ਕਾਰਨ ਘਰਾਂ 'ਚ ਕੈਦ ਹੋ ਗਏ ਹਨ। ਦੇਸ਼ 'ਚ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ 'ਤੇ ਜਾਂ ਪੁਲਿਸ 'ਤੇ ਹੈ। ਉਨ੍ਹਾਂ 'ਚ ਸਭ ਤੋਂ ਚੁਣੌਤੀਪੂਰਨ ਸਥਿਤੀ ਪੁਲਿਸ ਕਰਮਚਾਰੀਆਂ ਦੀ ਹੈ, ਜੋ ਆਪਣੇ ਪਰਿਵਾਰ ਦਾ ਧਿਆਨ ਰੱਖਣ ਦੇ ਨਾਲ-ਨਾਲ ਡਿਊਟੀ ਦੀ ਵੱਡੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।

File photoFile photo

ਡਿਊਟੀ ਦੀ ਇਸ ਚੁਣੌਤੀ ਦੀ ਮਿਸਾਲ ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲੀ, ਜਿੱਥੇ ਐੱਸ.ਆਈ.ਈ ਨੀਸ਼ੂ ਕਡਿਆਨ ਆਪਣੀ ਇਕ ਸਾਲ ਦੀ ਧੀ ਨੂੰ ਗੋਦ 'ਚ ਚੁੱਕ ਕੇ ਸੜਕ 'ਤੇ ਡਿਊਟੀ ਕਰ ਰਹੀ ਦਿਖਾਈ ਦਿੱਤੀ। ਨੀਸ਼ੂ ਫਿਲਹਾਲ ਕੋਰੋਨਾ ਦੇ ਸੰਕਟ ਕਾਲ 'ਚ ਮੁਰਾਦਾਬਾਦ ਜ਼ਿਲ੍ਹੇ ਦੇ ਲਾਕਡਾਊਨ ਦਾ ਪਾਲਣ ਕਰਵਾਉਣ ਨੂੰ ਲਾਈ ਗਈ ਪੁਲਿਸ ਫੋਰਸ ਦਾ ਹਿੱਸਾ ਹੈ।

File photoFile photo

ਨੀਸ਼ੂ ਦੀ ਤੈਨਾਤੀ ਇੱਥੋ ਦੇ 24ਵੀਂ ਵਾਹਿਨੀ ਪੀ.ਏ.ਸੀ ਕੈਂਪ ਦੇ ਬਾਹਰ ਸੀ। ਨੀਸ਼ੂ ਦੀ ਧੀ 2 ਦਿਨਾਂ ਤੋਂ ਬੀਮਾਰ ਸੀ। ਇਸ ਲਈ ਨੀਸ਼ੂ ਉਸ ਨੂੰ ਘਰ ਛੱਡਣ ਲਈ ਤਿਆਰ ਨਹੀਂ ਸੀ। ਪੁਲਿਸ ਦੀ ਡਿਊਟੀ ਦੀ ਜ਼ਿੰਮੇਵਾਰੀ ਵੀ ਵੱਡੀ ਸੀ ਇਸ ਲਈ ਉਸ ਨੇ ਇਕ ਸਾਲ ਦੀ ਧੀ ਨੂੰ ਗੋਦ ਚੁੱਕ ਕੇ ਆਪਣੀ ਡਿਊਟੀ ਪੂਰੀ ਕੀਤੀ।

Lockdown File Photo

ਨੀਸ਼ੂ ਦੀ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਗੋਦ 'ਚ ਧੀ ਨੂੰ ਚੁੱਕ ਕੇ ਡਿਊਟੀ ਕਰ ਰਹੀ ਪੁਲਿਸ ਅਧਿਕਾਰੀ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਸੀ। ਪੁਲਸ ਦੇ ਬੈਰੀਕੇਡ 'ਤੇ ਧੀ ਦੇ ਨਾਲ ਮੌਜੂਦ ਐੱਸ.ਆਈ.ਈ ਨੀਸ਼ੂ ਨੇ ਇੱਥੇ ਨਿਕਲ ਰਹੇ ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement