PM Modi's US Visit News: ਜੂਨ 2023 ਵਿਚ ਮੋਦੀ ਦੀ ਅਮਰੀਕਾ ਫੇਰੀ ’ਤੇ 22 ਕਰੋੜ ਰੁਪਏ ਤੋਂ ਵੱਧ ਖ਼ਰਚ ਹੋਏ : ਸਰਕਾਰ
Published : Mar 21, 2025, 6:57 am IST
Updated : Mar 21, 2025, 7:28 am IST
SHARE ARTICLE
PM Modi's US Visit News
PM Modi's US Visit News

PM Modi's US Visit News: ਜੂਨ 2023 ਵਿਚ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ’ਤੇ 22,89,68,509 ਰੁਪਏ ਖ਼ਰਚ ਕੀਤੇ ਗਏ ਸਨ,


ਨਵੀਂ ਦਿੱਲੀ : ਜੂਨ 2023 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ’ਤੇ 22 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਗਏ ਸਨ।  ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗੇਰੀਟਾ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਵਲੋਂ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿਤੀ। ਖੜਗੇ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਪਿਛਲੇ ਤਿੰਨ ਸਾਲਾਂ ਵਿਚ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਦੇ ਪ੍ਰਬੰਧਾਂ ’ਤੇ ਭਾਰਤੀ ਦੂਤਾਵਾਸਾਂ ਨੇ ਕੁੱਲ ਕਿੰਨਾ ਪੈਸਾ ਖ਼ਰਚ ਕੀਤਾ ਹੈ।

ਜਵਾਬ ਵਿਚ, ਮਾਰਗੇਰੀਟਾ ਨੇ 2022, 2023 ਅਤੇ 2024 ਵਿਚ ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਗਈਆਂ ਵਿਦੇਸ਼ੀ ਯਾਤਰਾਵਾਂ ਦੇ ਦੇਸ਼-ਵਾਰ ਖ਼ਰਚੇ ਦੇ ਅੰਕੜੇ ਸਾਰਣੀ ਦੇ ਰੂਪ ਵਿਚ ਸਾਂਝੇ ਕੀਤੇ। ਇਨ੍ਹਾਂ ਦੌਰਿਆਂ ਵਿਚ ਅਧਿਕਾਰੀ, ਉਨ੍ਹਾਂ ਦੇ ਨਾਲ ਆਏ ਸੁਰੱਖਿਆ ਅਤੇ ਮੀਡੀਆ ਵਫ਼ਦ ਸ਼ਾਮਲ ਸਨ।

ਅੰਕੜਿਆਂ ਅਨੁਸਾਰ, ਜੂਨ 2023 ਵਿਚ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ’ਤੇ 22,89,68,509 ਰੁਪਏ ਖ਼ਰਚ ਕੀਤੇ ਗਏ ਸਨ, ਜਦੋਂ ਕਿ ਸਤੰਬਰ 2024 ਵਿਚ ਉਸੇ ਦੇਸ਼ ਦੀ ਉਨ੍ਹਾਂ ਦੀ ਫੇਰੀ ’ਤੇ 15,33,76,348 ਰੁਪਏ ਖ਼ਰਚ ਕੀਤੇ ਗਏ ਸਨ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement