ਸਚਿਨ ਤੇਂਦੁਲਕਰ ਨੇ ਘਟੀਆ ਹੈਲਮਟ ਬਣਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਕੀਤੀ ਮੰਗ
Published : Mar 21, 2018, 2:23 am IST
Updated : Mar 21, 2018, 2:23 am IST
SHARE ARTICLE
Sachin Tendulkar
Sachin Tendulkar

ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਣ ਲਈ ਅਪਣੀ ਮੁਹਿੰਮ ਤਹਿਤ ਘਟੀਆ ਹੈਲਮਟ ਬਣਾਉਣ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। 

 ਚੈਂਪੀਅਨ ਕ੍ਰਿਕਟਰ ਅਤੇ ਰਾਜ ਸਭਾ ਸੰਸਦ ਮੈਂਬਰ ਸਚਿਨ ਤੇਂਦੁਲਕਰ ਨੇ ਦੋਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਸੁਰੱਖਿਆ ਵਰਤਣ ਲਈ ਅਪਣੀ ਮੁਹਿੰਮ ਤਹਿਤ ਘਟੀਆ ਹੈਲਮਟ ਬਣਾਉਣ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਸੜਕ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੂੰ ਲਿਖੀ ਚਿੱਠੀ ਵਿਚ ਮਾਸਟਰ ਬਲਾਸਟਰ ਨੇ ਕਿਹਾ ਕਿ ਦੋ ਪਹੀਆ ਵਾਹਨਾਂ ਦੇ ਵਧਦੇ ਹਾਦਸਿਆਂ ਨੂੰ ਲੈ ਕੇ ਇਹ ਜ਼ਰੂਰੀ ਹੈ ਕਿ ਸੁਰੱਖਿਆ ਉਪਕਰਨ ਉਚ ਪੱਧਰ ਦੇ ਹੋਣ। ਉਨ੍ਹਾਂ ਲਿਖਿਆ, ''ਮੈਂ ਤੁਹਾਡੇ ਮੰਤਰਾਲਾ ਨੂੰ ਬੇਨਤੀ ਕਰਾਂਗਾ ਕਿ ਘਟੀਆ ਕਿਸਮ ਦੇ ਹੈਲਮਟ ਬਣਾਉਣ ਵਾਲਿਆਂ ਅਤੇ ਫ਼ਰਜ਼ੀ ਆਈ.ਐਸ.ਆਈ. ਮਾਰਕ ਦੇ ਨਾਲ ਉਸ ਨੂੰ ਵੇਚਣ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਇਕ ਖਿਡਾਰੀ ਹੋਣ ਕਰ ਕੇ ਮੈਂ ਸੋਚਦਾ ਹਾਂ ਕਿ ਮੈਦਾਨ 'ਤੇ ਜਦੋਂ ਅਸੀਂ ਖੇਡਦੇ ਹਾਂ ਤਾਂ ਉਚ ਪੱਧਰ ਦੇ ਸੁਰੱਖਿਆ ਉਪਕਰਨ ਕਿੰਨੇ ਜ਼ਰੂਰੀ ਹੁੰਦੇ ਹਨ।''

helmetHelmet

ਸਚਿਨ ਤੇਂਦੁਲਕਰ ਨੇ ਕਿਹਾ, ''ਹੈਲਮਟ ਲਈ ਵੀ ਇਹ ਜ਼ਰੂਰੀ ਹੈ ਕਿ ਗੁਣਵਤਾ ਦਾ ਪੱਧਰ ਬਰਕਰਾਰ ਰਖਿਆ ਜਾਵੇ।'' ਸੜਕ ਸੁਰੱਖਿਆ ਦੇ ਹਮਾਇਤੀ ਤੇਂਦੁਲਕਰ ਲੋਕਾਂ ਨੂੰ ਹੈਲਮਟ ਦਾ ਇਸਤੇਮਾਲ ਕਰਨ ਲਈ ਸੋਸ਼ਲ ਮੀਡੀਆ 'ਤੇ ਲਗਾਤਾਰ ਲਿਖਦੇ ਰਹੇ ਹਨ। ਉਨ੍ਹਾਂ ਨੇ ਚੰਗੀ ਕਿਸਮ ਦੇ ਹੈਲਮਟ ਦੀਆਂ ਕੀਮਤਾਂ ਘੱਟ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਦੋਪਹੀਆ ਵਾਹਨ ਚਾਲਕ ਸਸਤੇ ਦੇ ਚੱਕਰ ਵਿਚ ਘਟੀਆ ਹੈਲਮਟ ਨਾ ਖ਼ਰੀਦਣ।         (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement