ਪਰੀਕਰ ਅਸਫ਼ਲ ਰਖਿਆ ਮੰਤਰੀ ਰਹੇ : ਸ਼ਿਵ ਸੈਨਾ
Published : Aug 18, 2017, 6:05 pm IST
Updated : Mar 21, 2018, 6:51 pm IST
SHARE ARTICLE
Sanjay Raut
Sanjay Raut

ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਅੱਜ ਗੋਆ ਦੇ ਮੁੱਖ ਮੰਤਰੀ ਮਨੋਹਰ ਲਾਲ ਪਰੀਕਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਦੇਸ਼ ਦੇ ਰਖਿਆ ਮੰਤਰੀ ਦੇ ਤੌਰ 'ਤੇ ਉਹ ਪੂਰੀ ਤਰ੍ਹਾਂ

ਨਵੀਂ ਦਿੱਲੀ, 18 ਅਗੱਸਤ : ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਅੱਜ ਗੋਆ ਦੇ ਮੁੱਖ ਮੰਤਰੀ ਮਨੋਹਰ ਲਾਲ ਪਰੀਕਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਦੇਸ਼ ਦੇ ਰਖਿਆ ਮੰਤਰੀ ਦੇ ਤੌਰ 'ਤੇ ਉਹ ਪੂਰੀ ਤਰ੍ਹਾਂ ਅਸਫ਼ਲ ਰਹੇ। ਸੋਸ਼ਲ ਮੀਡੀਆ ਵਿਚ ਚੱਲ ਰਹੀ ਵੀਡੀਉ 'ਚ ਗੋਆ ਦੇ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਜੇ ਗੋਆ ਵਿਚ ਆਗਾਮੀ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਦੀ ਹਾਰ ਹੋਈ ਤਾਂ ਉਹ ਕੇਂਦਰ ਵਿਚ ਵਾਪਸ ਜਾ ਸਕਦੇ ਹਨ। ਸਾਬਕਾ ਰਖਿਆ ਮੰਤਰੀ 'ਤੇ ਹਮਲਾ ਕਰਦਿਆਂ ਰਾਊਤ ਨੇ ਕਿਹਾ, 'ਪਣਜੀ ਵਿਚ ਜ਼ਿਮਨੀ ਚੋਣਾਂ ਹਨ। ਲਗਦਾ ਹੈ ਕਿ ਉਹ ਇਸ ਗੱਲ ਤੋਂ ਡਰੇ ਹੋਏ ਹਨ ਕਿ ਜ਼ਿਮਨੀ ਚੋਣਾਂ ਹਾਰ ਜਾਣਗੇ ਅਤੇ ਲੋਕ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਲੋਕ ਤੰਤਰ ਹੈ। ਜੇ ਤੁਹਾਡੀ ਜਨਤਾ ਤੁਹਾਡੀ ਚੋਣ ਨਹੀਂ ਕਰਦੀ ਤਾਂ ਤੁਸੀਂ ਹਾਰਦੇ ਹੋ ਤਾਂ ਘਰ ਜਾ ਕੇ ਬੈਠੋ। ਤੁਸੀਂ ਕਹਿੰਦੇ ਹੋ ਕਿ ਮੈਂ ਕੇਂਦਰ ਵਿਚ ਜਾਵਾਂਗਾ ਅਤੇ ਹਾਰਨ ਤੋਂ ਬਾਅਦ ਫਿਰ ਰਖਿਆ ਮੰਤਰੀ ਬਣਾਂਗਾ। ਕੀ ਦੇਸ਼ ਦਾ ਰਖਿਆ ਮੰਤਰਾਲਾ ਖੇਡ ਹੈ?' ਸ਼ਿਵ ਸੈਨਾ ਨੇਤਾ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਦੇਸ਼ ਵਿਚ ਕੁਲਵਕਤੀ ਰਖਿਆ ਮੰਤਰੀ ਨਹੀਂ ਹੈ। ਰਾਊਤ ਦਾ ਇਹ ਬਿਆਨ ਤਦ ਆਇਆ ਜਦ ਸ਼ਿਵ ਸੈਨਾ ਨੇ ਅਪਣੇ ਮੁੱਖ ਮੰਤਰੀ 'ਸਾਮਨਾ' ਵਿਚ ਇਕ ਸੰਪਾਦਕੀ ਛਾਪੀ ਜਿਸ ਵਿਚ ਲਿਖਿਆ ਗਿਆ ਕਿ ਚੱਲ ਰਹੀ ਵੀਡੀਉ ਨੂੰ ਵੇਖ ਕੇ ਪਰੀਕਰ ਦੇ ਈਮਾਨਦਾਰ ਅਤੇ ਸੱਚੇ ਨੇਤਾ ਦਾ ਅਕਸ ਗ਼ਲਤ ਸਾਬਤ ਹੋ ਰਿਹਾ ਹੈ। ਇਸ ਸਾਲ ਪਰੀਕਰ ਨੇ ਰਖਿਆ ਮੰਤਰੀ ਵਜੋਂ ਅਸਤੀਫ਼ਾ ਦੇ ਕੇ 14 ਮਾਰਚ ਨੂੰ ਗੋਆ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement