ਦਿੱਲੀ ਬਾਰਡਰ ਪਹੁੰਚੇ ਕਿਸਾਨਾਂ ਕਿਹਾ, ਭਾਈ ਘਨ੍ਹੱਈਆ ਜੀ ਦੇ ਵਾਰਸ ਹਾਂ ਸੇਵਾ ਕਰਨੀ ਸਾਡੇ ਖ਼ੂਨ 'ਚ ਹੈ
Published : Feb 21, 2021, 3:10 pm IST
Updated : Feb 21, 2021, 3:40 pm IST
SHARE ARTICLE
Farmer protest
Farmer protest

ਰੋਪੜ ਜ਼ਿਲ੍ਹੇ ਨਾਲ ਸਬੰਧਤ ਕਿਸਾਨ ਹਰ ਅੱਠਵੇਂ ਦਿਨ ਦੁੱਧ ਦਾ ਟੈਂਕਰ ਭਰ ਕੇ ਕਿਸਾਨੀ ਅੰਦੋਲਨ ਵਿੱਚ ਲੈ ਕੇ ਆਉਂਦੇ ਹਨ

ਨਵੀਂ ਦਿੱਲੀ, ਸੈਸ਼ਵ ਨਾਗਰਾ : ਦਿੱਲੀ ਬਾਰਡਰ ਪਹੁੰਚੇ ਕਿਸਾਨਾਂ ਨੇ ਕਿਹਾ, ਭਾਈ ਘਨ੍ਹੱਈਆ ਜੀ ਦੇ ਵਾਰਿਸ ਹਾਂ ਸੇਵਾ ਕਰਨਾ ਸਾਡੇ ਖ਼ੂਨ ਵਿੱਚ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਰੋਪੜ ਜ਼ਿਲ੍ਹੇ ਦੇ ਕਿਸਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੇਸ਼ ਦੇ ਕਿਸਾਨਾਂ ਦੀ ਹੋਂਦ ਦੀ ਲੜਾਈ ਹੈ । ਕਿਸਾਨੀ ਅੰਦੋਲਨ ਦੇਸ਼ ਦੇ ਕਿਸਾਨ ਦੀ ਹੋਂਦ ਦਾ ਸੰਘਰਸ਼ ਹੈ, ਇਸ ਨੂੰ ਸਰਕਾਰ ਦਬਾਅ ਨਹੀਂ ਸਕਦੀ । ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਅੰਬਾਨੀਆਂ ਅਡਾਨੀਆਂ ਦੀਆਂ ਝੋਲੀ ਵਿੱਚ ਪਾਉਣਾ ਚਾਹੁੰਦੀ ਹੈ ।

photophotoਉਨ੍ਹਾਂ ਕਿਹਾ ਕਿ ਅਸੀਂ ਰੋਪੜ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਾਂ ਅਸੀਂ ਹਰ ਅੱਠਵੇਂ ਆਪਣੇ ਪਿੰਡ ਤੋਂ ਦਿਨ ਦੁੱਧ ਦਾ ਟੈਂਕਰ ਭਰ ਕੇ ਕਿਸਾਨੀ ਅੰਦੋਲਨ ਵਿੱਚ ਲੈ ਕੇ ਆਉਂਦਾ ਹਾਂ, ਤਾਂ ਜੋ ਕਿਸਾਨਾਂ ਨੂੰ ਚਾਹ ਪਾਣੀ ਦੀਆਂ ਦਿੱਕਤਾਂ ਨਾ ਆਉਣ । ਉਨ੍ਹਾਂ ਕਿਹਾ ਕਿ ਇਹ ਸੇਵਾ ਸਾਡੇ ਪਿੰਡ ਦੇ ਯੂਥ ਕਲੱਬ ਵੱਲੋਂ ਨਿਭਾਈ ਜਾ ਰਹੀ ਹੈ ।  ਉਨ੍ਹਾਂ ਕਿਹਾ ਇਕ ਕਿਸਾਨੀ ਅੰਦੋਲਨ ਵਿਚ ਪਹੁੰਚੇ ਲੋਕਾਂ ਦੀ ਸੇਵਾ ਕਰਕੇ ਅਸੀਂ ਮਾਨ ਮਹਿਸੂਸ ਕਰ ਰਹੇ ਹਾਂ ਕਿਉਂਕਿ ਇਹ ਕਿਸਾਨੀ ਸੰਘਰਸ਼ ਕਿਸੇ ਬਾਹਰਲੇ ਕਿਸਾਨਾਂ ਦਾ ਨਹੀਂ ਇਹ ਸਾਡੇ ਖੁਦ ਦਾ ਹੈ । ਇਸੇ ਕਰਕੇ ਇਸ ਅੰਦੋਲਨ ਵਿਚ ਅਸੀਂ ਤਨ, ਮਨ, ਧਨ ਜੋ ਵੀ ਸੰਭਵ ਹੋ ਸਕੇ ਸੇਵਾ ਨਿਭਾਉਂਦੇ ਹਾਂ । 

photophotoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਕਿਸਾਨੀ ਅੰਦੋਲਨ ਨੂੰ ਅਤਿਵਾਦੀ, ਵੱਖਵਾਦੀ ਅਤੇ ਨਕਸਲੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬਹੁਤ ਹੀ ਗਲਤ ਹੈ । ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਕਿਸਾਨੀ ਅੰਦੋਲਨ ਨੂੰ ਬਦਨਾਮ ਨਹੀਂ ਕਰ ਸਕਦੀ ਕਿਉਂਕਿ ਇਹ ਹੱਕ ਸੱਚ ਦੀ ਲੜਾਈ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਆਪਣੇ ਹੱਕਾਂ ਪ੍ਰਤੀ ਜਾਵੇ ਜਾਗਰੂਕ ਹੋ ਚੁੱਕੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement