ਭਾਰਤ ਅਤੇ ਚੀਨ ਵਿਚਾਲੇ 16 ਘੰਟੇ ਚਲੀ ਕਮਾਂਡਰ ਪੱਧਰ ਦੀ ਬੈਠਕ, ਪੜ੍ਹੋ ਕੀ ਹੋਈ ਗੱਲਬਾਤ
Published : Feb 21, 2021, 10:30 am IST
Updated : Feb 21, 2021, 10:33 am IST
SHARE ARTICLE
india chian meeting
india chian meeting

ਮਾਲਡੋ ਵਿੱਚ ਆਯੋਜਿਤ ਇਹ ਬੈਠਕ 21 ਫਰਵਰੀ ਨੂੰ ਦੁਪਹਿਰ 2 ਵਜੇ ਸਮਾਪਤ ਹੋਈ।

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਮੋਲਦੋ ਵਿਚ 10ਵੀਂ ਕੋਰਪਸ ਕਮਾਂਡਰ ਪੱਧਰੀ ਗੱਲਬਾਤ ਹੋਈ। ਬੀਤੀ ਦਿਨੀ ਭਾਰਤ ਅਤੇ ਚੀਨ ਵਿਚਾਲੇ ਰਾਤ 2 ਵਜੇ ਤੱਕ ਸਰਹੱਦੀ ਵਿਵਾਦ ਨੂੰ ਲੈ ਕੇ ਫੌਜੀ ਪੱਧਰ ਦੀ ਗੱਲਬਾਤ ਹੋਈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਵਿਵਾਦ ਛਿੜਿਆ ਰਹਿੰਦਾ ਹੈ। 10 ਵੇਂ ਦੌਰ ਦੀ ਇਹ ਬੈਠਕ 16 ਘੰਟੇ ਚੱਲੀ।  ਇਹ ਮੁਲਾਕਾਤ ਮੋਲਡੋ, ਚੀਨ ਵਿੱਚ ਹੋਈ। ਮਾਲਡੋ ਵਿੱਚ ਆਯੋਜਿਤ ਇਹ ਬੈਠਕ 21 ਫਰਵਰੀ ਨੂੰ ਦੁਪਹਿਰ 2 ਵਜੇ ਸਮਾਪਤ ਹੋਈ।

india china meetingindia china meeting

ਇਸ ਬੈਠਕ ਵਿਚ ਵਿਵਾਦਿਤ ਖੇਤਰਾਂ ਵਿੱਚ ਡਿਸਏਂਗੇਜਨੇਂਟ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਜਿਸ ਵਿਚ ਪੂਰਬੀ ਲੱਦਾਖ, ਗੋਗਰਾ ਅਤੇ ਡੇਪਸੰਗ ਆਦਿ ਖੇਤਰ ਸ਼ਾਮਿਲ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11 ਫਰਵਰੀ ਦੀ ਸਵੇਰ ਨੂੰ ਰਾਜ ਸਭਾ ਅਤੇ ਲੋਕ ਸਭਾ ਵਿੱਚ ਲੱਦਾਖ ਵਿੱਚ ਭਾਰਤ ਅਤੇ ਚੀਨੀ ਫੌਜ ਦੇ ਪਿੱਛੇ ਹੱਟਣ ਦੀ ਜਾਣਕਾਰੀ ਵੀ ਦਿੱਤੀ ਸੀ।

India China BorderIndia China 

ਉਸਨੇ ਇਹ ਦਾਅਵਾ ਵੀ ਕੀਤਾ ਸੀ ਕਿ ਭਾਰਤ ਨੇ ਇਸ ਸਮਝੌਤੇ ਨਾਲ ਕੁਝ ਵੀ ਨਹੀਂ ਗੁਆਇਆ ਹੈ ਅਤੇ ਕਿਹਾ ਹੈ ਕਿ ਅਸੀਂ ਕਿਸੇ ਵੀ ਦੇਸ਼ ਨੂੰ ਆਪਣੀ ਇੱਕ ਇੰਚ ਵੀ ਜ਼ਮੀਨ ਨਹੀਂ ਲੈਣ ਦੇਵਾਂਗੇ। ਦੋਵੇਂ ਦੇਸ਼ਾਂ ਦੀਆਂ ਫੌਜਾਂ, ਜੋ ਹੁਣ ਤੱਕ ਇਕ ਦੂਜੇ ਦੇ ਬਹੁਤ ਨੇੜੇ ਤਾਇਨਾਤ ਸਨ, ਉਥੋਂ ਪਿੱਛੇ ਹਟ ਜਾਣਗੀਆਂ। ਚੀਨ ਆਪਣੀਆਂ ਫੌਜਾਂ ਪਿੰਗੋਂਗ ਝੀਲ ਦੇ ਉੱਤਰੀ ਤੇ ਫਿੰਗਰ -8 ਦੇ ਪੂਰਬ ਵਾਲੇ ਪਾਸੇ ਰੱਖੇਗਾ। 

India China India China

ਇਸ ਵਾਰਤਾ ਲਈ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਕਰ ਰਹੇ ਸਨ। ਉਹ ਲੇਹ ਵਿਖੇ ਸਥਿਤ 14 ਵੀਂ ਕੋਰ ਦਾ ਕਮਾਂਡਰ ਹੈ। ਦੂਜੇ ਪਾਸੇ, ਮੇਜਰ ਜਨਰਲ ਲਿਓ ਨੇ ਚੀਨ ਦੀ ਤਰਫੋਂ ਇਸ ਬੈਠਕ ਦੀ ਅਗਵਾਈ ਕੀਤੀ। ਉਹ ਚੀਨੀ ਸੈਨਾ ਦੇ ਦੱਖਣੀ ਸਿਨਜਿਆਂਗ ਮਿਲਟਰੀ ਜ਼ਿਲ੍ਹਾ ਦਾ ਕਮਾਂਡਰ ਹੈ। ਇੰਡੀਅਨ ਆਰਮੀ ਨੇ 16 ਫਰਵਰੀ ਨੂੰ ਛੁਟਕਾਰੇ ਦੀ ਇਕ ਫੋਟੋ ਅਤੇ ਵੀਡੀਓ ਜਾਰੀ ਕੀਤੀ। ਇਸ ਵਿਚ ਚੀਨੀ ਫੌਜ ਆਪਣੇ ਸਮਾਨ ਲੈ ਕੇ ਪਰਤਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਚੀਨੀ ਫੌਜ ਨੇ ਇਨ੍ਹਾਂ ਖੇਤਰਾਂ ਤੋਂ ਉਨ੍ਹਾਂ ਦੇ ਬੰਕਰ ਤੋੜੇ ਅਤੇ ਟੈਂਟ, ਤੋਪਾਂ ਅਤੇ ਗੱਡੀਆਂ ਵੀ ਹਟਾ ਦਿੱਤੀਆਂ।

13 round talk between India chinaIndia china

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੇ ਫੌਜ ਦੇ ‘ਚ ਡਿਸਏਂਗੇਜਨੇਂਟ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦੇ ਮੁਤਾਬਕ ਚੀਨ ਦੀ ਫੌਜ ਪੈਂਗੋਂਗ ਝੀਲ ਦੇ ਫਿੰਗਰ 8 ਦੇ ਪਿੱਛੇ ਆਪਣੀ ਪੁਰਾਣੀ ਜਗ੍ਹਾ ਉੱਤੇ ਵਾਪਸ ਜਾਵੇਗੀ ਅਤੇ ਭਾਰਤ ਦੀ ਫੌਜ ਵੀ ਫਿੰਗਰ 3 ਦੇ ਕੋਲ ਆਪਣੀ ਧਨ ਸਿੰਘ ਪੋਸਟ ਉੱਤੇ ਵਾਪਸ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement