2002 ਵਿਚ ਯੋਗੀ ਆਦਿਤਿਅਨਾਥ ਨੂੰ ਗਿਰਫਤਾਰ ਕਰਣ ਵਾਲੇ ਅਧਿਕਾਰੀ ਨੂੰ ਯੂਪੀ ਸਰਕਾਰ ਨੇ ਕੀਤਾ ਮੁਅੱਤਲ
Published : Feb 21, 2019, 1:02 pm IST
Updated : Feb 21, 2019, 1:02 pm IST
SHARE ARTICLE
Adityanath
Adityanath

 ਸਾਲ 2002 ਵਿਚ ਰਾਸ਼ਟਰੀ ਸੁਰੱਖਿਆ ਕਨੂੰਨ (ਰਾਸੁਕਾ)  ਦੇ ਤਹਿਤ ਗੋਰਖਪੁਰ.......

ਲਖਨਊ: ਸਾਲ 2002 ਵਿਚ ਰਾਸ਼ਟਰੀ ਸੁਰੱਖਿਆ ਕਨੂੰਨ (ਰਾਸੁਕਾ)  ਦੇ ਤਹਿਤ ਗੋਰਖਪੁਰ ਦੇ ਉਸ ਸਮੇਂ ਦੇ ਸੰਸਦ ਯੋਗੀ ਆਦਿਤਿਆਨਾਥ ਨੂੰ ਗਿ੍ਫਤਾਰ ਕਰਨ ਵਾਲੇ ਆਈਪੀਐਸ ਅਧਿਕਾਰੀ ਨੂੰ ਉੱਤਰ ਪ੍ਦੇਸ਼ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀ ਨੇ ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਵੈਬਸਾਈਟ ਨੂੰ ਦੱਸਿਆ ਸੀ ਕਿ ਯੋਗੀ ਆਦਿਤਿਆਨਾਥ ਨੂੰ ਗਿ੍ਫਤਾਰ ਕਰਨ ਤੇ  ਕਿਸ ਤਰਾ੍ਹ੍ਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ।

AdityanathAdityanath

ਰਿਪੋਰਟ ਮੁਤਾਬਕ ਉੱਤਰ ਪ੍ਦੇਸ਼ ਪੁਲਿਸ ਦੇ ਬੁਲਾਰੇ ਆਰਕੇ ਗੌਤਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 1992 ਕੈਡਰ ਦੇ ਆਈਪੀਐਸ ਅਧਿਕਾਰੀ ਜਸਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਗੌਤਮ ਨੇ ਇਹ ਨਹੀਂ ਦੱਸਿਆ ਕਿ ਜਸਵੀਰ ਸਿੰਘ ਦੇ ਵਿਰੁੱਧ ਕਿਸ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉੱਤਰ ਪ੍ਦੇਸ਼ ਦੀ ਪੁਲਿਸ ਵੈਬਸਾਈਟ ਦੇ ਮੁਤਾਬਕ ਜਸਵੀਰ ਸਿੰਘ ਡਾਇਰੈਕਟਰ ਜਰਨਲ ਆਫ ਪੁਲਿਸ (ਰੂਲਸ ਐਂਡ ਮੈਨੁਅਲ) ਆਹੁਦੇ 'ਤੇ ਤੈਨਾਤ ਸਨ।  ਉਹਨਾਂ ਨੂੰ 14 ਫਰਵਰੀ ਨੂੰ ਮੁਅੱਤਲ ਕੀਤਾ ਗਿਆ।

ਪ੍ਮੁੱਖ ਗ੍ਹਿ ਸਕੱਤਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਇੰਟਰਵਿਊ ਵਿਚ ਵਿਵਾਦਤ ਬਿਆਨ ਦੇਣ ਅਤੇ ਚਾਰ ਫਰਵਰੀ ਤੋਂ ਡਿਊਟੀ ਤੋਂ ਅਣਆਧਿਕਾਰਤ ਰੂਪ ਤੋਂ ਗੈਰਹਾਜ਼ਰ ਰਹਿਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਮਹਿਰਾਜਗੰਜ ਦੇ ਐਸਪੀ ਰਹੇ ਜਸਵੀਰ ਸਿੰਘ ਨੇ ਮੌਜੂਦਾ ਮੁੱਖ ਮੰਤਰੀ ਅਤੇ ਗੋਰਖਪੁਰ ਦੇ ਸਾਬਕਾ ਸੰਸਦ ਯੋਗੀ ਆਦਿਤਿਆਨਾਥ ਨੂੰ ਰਾਸੁਕਾ ਦੇ ਤਹਿਤ ਗਿ੍ਫਤਾਰ ਕੀਤਾ ਸੀ।

AdityanathAdityanath ਰਿਪੋਰਟ ਵਿਚ ਜਸਵੀਰ ਸਿੰਘ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਰਾਜ ਨੇਤਾਵਾਂ ਦੇ ਦਬਾਅ ਦੇ ਬਾਵਜੂਦ ਤਤਕਾਲੀਨ ਸੰਸਦ ਦੇ ਖਿਲਾਫ ਗੁਪਤ ਨਜ਼ਰਬੰਦੀ ਦਾ ਮਾਮਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਭਾਜਪਾ ਕੇਂਦਰ ਵਿਚ ਸੱਤਾ ਵਿਚ ਸੀ ਅਤੇ ਬਹੁਜਨ ਸਮਾਜ ਪਾਰਟੀ ਉੱਤਰ ਪ੍ਦੇਸ਼ ਵਿਚ ਸੱਤਾ ਵਿਚ ਸੀ।  ਪਿਛਲੇ ਕੁਝ ਸਾਲਾਂ ਵਿਚ ਆਪਣੇ ਕੰਮਾਂ ਦਾ ਵਰਣਨ ਕਰਦੇ ਹੋਏ ਸਿੰਘ ਨੇ ਹਫਿੰਗਟਨ ਪੋਸਟ ਨੂੰ ਦੱਸਿਆ ਕਿ 2017 ਵਿਚ ਸੱਤਾ ਵਿਚ ਆਈ ਯੋਗੀ ਆਦਿਤਿਆਨਾਥ ਸਰਕਾਰ ਤੋਂ ਬਾਅਦ ਉਹ ਆਈਪੀਐਸ ਵਿਚ ਬਗਾਨਿਆਂ  ਦੀ ਤਰਾ੍ਹ੍ਂ ਵਰਤਾਅ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement