ਆਬਾਦੀ ਵਾਧੇ ਦੇ ਮੁੱਦੇ 'ਤੇ ਬਾਬਾ ਰਾਮਦੇਵ ਦਾ 'ਰਾਮਬਾਣ' ਫਾਰਮੂਲਾ!
Published : Jan 21, 2020, 4:17 pm IST
Updated : Jan 21, 2020, 4:17 pm IST
SHARE ARTICLE
file photo
file photo

ਤੀਜਾ ਬੱਚਾ ਪੈਦਾ ਕਰਨ ਵਾਲਿਆਂ ਤੋਂ ਵੋਟ ਦਾ ਅਧਿਕਾਰ ਖੋਹਣ ਦਾ ਸੁਝਾਅ

ਪਟਨਾ : ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਪਰਿਵਾਰ ਨਿਯੋਜਨ ਦੇ ਖੇਤਰ ਵਿਚ ਵੀ ਅਪਣਾ ਵਡਮੁੱਲਾ ਯੋਗਦਾਨ ਪਾਉਣ ਦੇ ਸੰਕੇਤ ਦਿੱਤੇ ਹਨ। ਆਬਾਦੀ ਵਾਧੇ ਦੇ ਹੱਲ ਲਈ ਅਪਣਾ 'ਰਾਮਬਾਣ' ਫਾਰਮੂਲਾ ਸੁਝਾਉਂਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ।

PhotoPhoto

ਬਾਬਾ ਰਾਮਦੇਵ ਦੇ ਫਾਰਮੂਲੇ ਮੁਤਾਬਕ ਜੇਕਰ ਕੋਈ ਤੀਜਾ ਬੱਚਾ ਪੈਦਾ ਕਰਦਾ ਹੈ ਤਾਂ ਉਸ ਕੋਲੋਂ ਵੋਟ ਪਾਉਣ ਦਾ ਹੱਕ ਖੋਹ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਚੌਥਾ ਬੱਚਾ ਪੈਦਾ ਕਰਦਾ ਹੈ ਉਸ ਚੌਥੇ ਬੱਚੇ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦੇਣਾ ਚਾਹੀਦਾ ਹੈ।

PhotoPhoto

ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਲੋਕਾਂ ਨੂੰ ਬੱਚੇ ਪੈਦਾ ਕਰਨ ਦੀ ਆਜ਼ਾਦੀ ਹੈ, ਪਰ ਹੱਦ ਤੋ ਜ਼ਿਆਦਾ ਨਹੀਂ।  ਕਿਉਂਕਿ ਹੱਦ ਤੋਂ ਜ਼ਿਆਦਾ ਆਬਾਦੀ ਦੇਸ਼ 'ਤੇ ਬੋਝ ਸਾਬਤ ਹੋ ਸਕਦੀ ਹੈ। ਬਾਬਾ ਰਾਮਦੇਵ ਮੁਤਾਬਕ ਦੁਨੀਆਂ ਦੇ ਬਾਕੀ ਦੇਸ਼ਾਂ ਨੇ ਵੀ ਅਬਾਦੀ ਕੰਟਰੋਲ ਕਰਨ ਲਈ ਕਦਮ ਚੁੱਕੇ ਹਨ ਤੇ ਭਾਰਤ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ।

PhotoPhoto

5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਸਬੰਧੀ ਸੁਝਾਅ : ਇਸੇ ਦੌਰਾਨ ਬਾਬਾ ਰਾਮਦੇਵ ਨੇ ਭਾਰਤ ਦੀ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਾਰੇ ਵੀ ਸੁਝਾਅ ਰੱਖੇ। ਯੋਗ ਦੇ ਗੁਰ ਸਿਖਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ 2025 ਤਕ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਖਾਤਰ ਸਾਲਾਨਾ ਵਾਧੇ ਦੀ ਦਰ 20 ਫ਼ੀ ਸਦੀ ਤੋਂ ਵੀ ਵਧੇਰੇ ਚਾਹੀਦੀ ਹੋਵੇਗੀ।

PhotoPhoto

ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਪਤੰਜਲੀ ਅਤੇ ਰੁਚੀ ਸੋਇਆ ਦੀ ਗਰੋਥ ਨੂੰ 200 ਤੋਂ 300 ਫੀ ਸਦੀ ਕਰਨ ਦੀ ਹੈ, ਤਾਂ ਜੋ ਦੇਸ਼ ਦੀ ਅਰਥ ਵਿਵਸਥਾ ਵਾਧੇ 'ਚ ਯੋਗਦਾਨ ਪਾਇਆ ਜਾ ਸਕੇ।

PhotoPhoto

ਅਰਥ ਵਿਵਸਥਾ ਸਬੰਧੀ ਫਾਰਮੂਲਾ : ਡਿਗਦੀ ਡੀਜੀਪੀ ਅਤੇ ਵਧਦੀ ਮਹਿੰਗਾਈ ਤੋਂ ਅਰਥ ਵਿਵਸਥਾ ਨੂੰ ਮਿਲ ਰਹੀ ਚੁਨੌਤੀ ਦੇ ਹੱਲ ਲਈ ਫਾਰਮੂਲਾ ਸੁਝਾਉਂਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਸਾਨੂੰ ਕੁਦਰਤੀ ਊਰਜਾ ਸਰੋਤਾਂ ਦੀ ਵਰਤੋਂ ਤੇ ਸੰਭਾਲ ਬਾਰੇ ਵੱਡੇ ਬਦਲਾਅ ਕਰਨੇ ਪੈਣਗੇ। 

PhotoPhoto

ਬਾਬਾ ਰਾਮਦੇਵ ਨੇ ਕਿਹਾ ਕਿ ਸਾਨੂੰ ਈਧਨ ਦੇ ਖੇਤਰ 'ਚ ਵੀ ਦੁਨੀਆਂ ਦੇ ਮੁਕਾਬਲੇ ਤੇਜ਼ੀ ਨਾਲ ਆਤਮ-ਨਿਰਭਰ ਬਣਨਾ ਪਵੇਗਾ। ਇਸ ਤੋਂ ਇਲਾਵਾ ਖਾਧ ਤੇਲਾਂ ਦੇ ਆਯਾਤ 'ਤੇ ਕੰਟਰੋਲ ਲਈ ਕਦਮ ਚੁੱਕਣ ਦੀ ਲੋੜ ਹੈ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement